ਨਵੇਂ ਸਾਲ 'ਤੇ ਰੁਆ ਗਿਆ, ਹਸਾਉਣ ਵਾਲਾ ਕਾਦਰ ਖ਼ਾਨ
ਨਵੇਂ ਸਾਲ ‘ਤੇ ਰੁਆ ਗਿਆ, ਹਸਾਉਣ ਵਾਲਾ ਕਾਦਰ ਖ਼ਾਨ

ਹਿੰਦੀ ਸਿਨੇਮਾ ਦੇ ਦਿਗੱਜ ਐਕਟਰ ਕਾਦਰ ਖ਼ਾਨ ਇਸ ਦੁਨੀਆ ‘ਚ ਨਹੀਂ ਰਹੇ। ਉਹ 81 ਸਾਲ ਦੇ ਸੀ ਅਤੇ ਪਿਛਲੇ 16-17 ਦਿਨਾਂ ਤੋਂ ਉਨ੍ਹਾਂ ਦਾ ਇਲਾਜ਼ ਕੈਨੇਡਾ ਦੇ ਹਸਪਤਾਲ ‘ਚ ਹੋ ਰਿਹਾ ਸੀ।ਕਾਦਰ ਦੇ ਬੇਟੇ ਸਰਫਰਾਜ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੀ ਮੌਤ 31 ਦਸੰਬਰ ਨੂੰ ਕੈਨੇਡਾ ਦੇ ਸਮੇਂ ਮੁਤਾਬਕ ਸ਼ਾਮ ਕਰੀਬ 6 ਵਜੇ ਹੋ ਗਈ ਸੀ। ਕਾਰਦ ਲੰਬੇ ਸਮੇਂ ਤੋਂ ਬਿਮਾਰ ਸੀ।ਕਾਦਰ ਖ਼ਾਨ ਨੂੰ ਸਾਹ ਲੈਣ ‘ਚ ਤਕਲੀਫ ਮਹਿਸੂਸ ਹੋ ਰਹੀ ਸੀ ਜਿਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਰੈਗੁਲਰ ਵੈਂਟੀਲੇਟਰ ਤੋਂ ਹੱਟਾ ਜੇ ਬਾਈਪੈਪ ਵੈਂਟੀਲੇਟਰ ‘ਤੇ ਰੱਖ ਦਿੱਤਾ ਸੀ।ਉਨ੍ਹਾਂ ਦੀ ਮੌਤ ਦੀ ਅਫ਼ਵਾਹ ਵੀ ਬੀਤੇ ਦਿਨ ਤੋਂ ਹੀ ਆਉਣੀ ਸ਼ੁਰੂ ਹੋ ਗਈ ਸੀ। ਪਰ ਇਹ ਖ਼ਬਰ ਸੱਚ ਹੋਣ ਦੇ ਨਾਲ ਹੀ ਉਨ੍ਹਾਂ ਦੇ ਫੈਨਸ ਅਤੇ ਬਾਲੀਵੁੱਡ ਜਗਤ ‘ਚ ਸ਼ੋਕ ਦੀ ਲਹਿਰ ਹੈ।ਕਾਦਰ ਖ਼ਾਨ ਨੇ ਬਾਲੀਵੁੱਡ ‘ਚ 1973 ‘ਚ ਕਦਮ ਰੱਖਿਆ ਸੀ। ਉਨ੍ਹਾਂ ਨੇ ਫ਼ਿਲਮ ‘ਦਾਗ’ ਦੇ ਨਾਲ ਹਿੰਦੀ ਫ਼ਿਲਮਾਂ ‘ਚ ਆਪਣੇ ਪੈਰ ਰੱਖਿਆ ਅਤੇ ਆਪਣੇ ਕਰੀਅਰ ‘ਚ ਉਨ੍ਹਾਂ ਨੇ ਵਿਲੇਨ, ਕਾਮੇਡੀ, ਸੀਰੀਅਸ ਹਰ ਤਰ੍ਹਾਂ ਦਾ ਕਿਰਦਾਰ ਨਿਭਾਇਆ।ਕਾਦਰ ਖ਼ਾਨ ਦਾ ਜਨਮ 11 ਦਸੰਬਰ 1937 ਨੂੰ ਅਫਗਾਨੀਸਤਾਨ ਦੇ ਕਾਬੁਲ ‘ਚ ਹੋਇਆ ਸੀ। ਉਨ੍ਹਾਂ ਨੇ ਬਚਪਨ ਤੋਂ ਹੀ ਆਪਣੀ ਜਿੰਦਗੀ ‘ਚ ਕਾਫੀ ਉਤਾਰ-ਚੜਾਅ ਦੇਖੇ ਸੀ।ਆਪਣੇ ਹੁਣ ਤਕ ਦੇ ਫ਼ਿਲਮੀ ਕਰੀਅਰ `ਚ ਕਾਦਰ ਨੇ 300 ਤੋਂ ਜ਼ਿਆਦਾ ਫ਼ਿਲਮਾਂ `ਚ ਕੰਮ ਕੀਤਾ ਸੀ। ਉਨ੍ਹਾਂ ਦੀ ਜੁਗਮਬੰਦੀ ਨੂੰ ਅਮਿਤਾਭ ਬੱਚਨ ਅਤੇ ਗੋਵਿੰਦਾ ਦੇ ਨਾਲ ਖਾਸ ਪਸੰਦ ਕੀਤਾ ਜਾਂਦਾ ਸੀ।1982 ‘ਮੇਰੀ ਆਵਾਜ਼ ਸੁਣੋ’ ਲਈ ਉਨ੍ਹਾਂ ਨੂੰ ਬੇਸਟ ਐਕਟਰ ਦਾ ਫ਼ਿਲਮਪੇਅਰ ਅਵਾਰਡ ਮਿਲਿਆ ਸੀ। ਜਦਕਿ ਉਹ 10 ਵਾਰ ਫ਼ਿਲਮਫੇਅਰ `ਚ ਬੇਸਟ ਕਾਮੇਡੀਅਨ ਲਈ ਨਾਮੀਨੇਟ ਹੋਏ ਸੀ।ਦਿਲੀਪ ਕੁਮਾਰ ਹੀ ਸੀ ਜੋ ਕਾਦਰ ਖ਼ਾਨ ਨੂੰ ਫ਼ਿਲਮਾਂ `ਚ ਲੇ ਕੇ ਆਏ ਸੀ।ਚੰਗੇ ਰਾਈਟਰ ਹੋਣ ਕਰਕੇ ਉਨ੍ਹਾਂ ਨੇ ਕਈਂ ਹਿੱਟ ਫ਼ਿਲਮਾਂ ਦੇ ਡਾਈਲੌਗ ਲਿੱਖੇ ਹਨ। ਰਹਿੰਦੀ ਦੁਨੀਆ ਤਕ ਫ਼ਿਲਮੀ ਜਗਤ ‘ਚ ਕਾਦਰ ਖ਼ਾਨ ਦਾ ਨਾਂਅ ਕਦਰ ਨਾਲ ਲਿਆ ਜਾਵੇਗਾ।