ਸਿਰਫ਼ ਪਾਣੀ 'ਤੇ ਖਰਚ ਕਰੇਗੀ ਐਪਲ 60 ਕਰੋੜ ਰੁਪਏ, ਪਰ ਕਿਉਂ
ਸਿਰਫ਼ ਪਾਣੀ ‘ਤੇ ਖਰਚ ਕਰੇਗੀ ਐਪਲ 60 ਕਰੋੜ ਰੁਪਏ, ਪਰ ਕਿਉਂ

ਤਕਨਾਲੋਜੀ ਵਿਕਸਤ ਕਰਨ ਵਾਲੀਆਂ ਕੰਪਨੀਆਂ ਚੀਜ਼ਾਂ ਨੂੰ ਬਿਹਤਰ ਬਣਾਉਣ ਤੇ ਵਪਾਰ ਨੂੰ ਅੱਗੇ ਵਧਾਉਣ ਲਈ ਕਈ ਕਰੋੜ ਰੁਪਏ ਦਾ ਨਿਵੇਸ਼ ਕਰਦੀਆਂ ਹਨ। ਇਸ ਮਾਮਲੇ ਵਿੱਚ ਐਪਲ ਵੀ ਕੁਝ ਵੱਖ ਨਹੀਂ ਹੈ। ਹਾਲਾਂਕਿ, ਇਸ ਨਿਵੇਸ਼ ਦਾ ਖੁਲਾਸਾ ਕਰਦਿਆਂ Oregon Live ਨੇ ਦੱਸਿਆ ਹੈ ਕਿ ਐਪਲ ਸਿਰਫ਼ ਪਾਣੀ ‘ਤੇ ਹੀ 60 ਕਰੋੜ ਰੁਪਏ ਖਰਚ ਕਰਨ ਜਾ ਰਿਹਾ ਹੈ।

ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਡੇਟਾ ਸੈਂਟਰਾਂ ਨੂੰ ਠੰਢਾ ਰੱਖਿਆ ਜਾ ਸਕੇ। ਇਸੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਭਾਰਤ ਵਿੱਚ ਆਪਣੀ ਡਿੱਗ ਰਹੀ ਵਿਕਰੀ ਬਾਰੇ ਕਾਫੀ ਚਿੰਤਿਤ ਹੈ ਤੇ ਉਹ ਇਸ ਮਸਲੇ ‘ਤੇ ਸਰਕਾਰ ਨਾਲ ਵੀ ਗੱਲਬਾਤ ਕਰ ਸਕਦੀ ਹੈ।

Oregon ਦੇ Prineville ਖੇਤਰ ਵਿੱਚ ਐਪਲ ਦੇ ਦੋ ਸੈਟਰ ਹਨ, ਜਿਨ੍ਹਾਂ ਨੂੰ ਠੰਢਾ ਰੱਖਣ ਲਈ ਪਾਣੀ ਦੀ ਖਪਤ ਕਾਫੀ ਵੱਡੀ ਮਾਤਰਾ ਵਿੱਚ ਹੁੰਦੀ ਹੈ। ਸਾਲ 2016 ਵਿੱਚ ਐੱਪਲ ਨੇ 28 ਮਿਲੀਅਨ ਗੈਲਨ ਪਾਣੀ ਦੀ ਵਰਤੋਂ ਕੀਤੀ ਸੀ। ਐੱਪਲ ਦੀ ਉਪ ਮੁਖੀ ਲੀਸਾ ਜੈਕਸਨ ਦਾ ਕਹਿਣਾ ਹੈ ਕਿ ਕੰਪਨੀ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਕਿਉਂਕਿ ਉਹ ਹੁਣ ਮੌਸਮੀ ਤਬਦੀਲੀਆਂ ਦੀਆਂ ਤਿਆਰੀਆਂ ਕਰ ਰਹੇ ਹਨ।

ਐਪਲ ਆਪਣੀ ਪਾਣੀ ਨੂੰ ਸੰਭਾਲਣ ਵਾਲੀ ਸਮਰੱਥਾ ਨੂੰ ਸਾਲ 2021 ਤਕ ਪੂਰਾ ਕਰ ਲਵੇਗਾ। ਐੱਪਲ ਇਸ ਕੰਮ ਲਈ ਹੁਣ ਤਕ ਇੱਕ ਬਿਲੀਅਨ ਡਾਲਰ ਨਿਵੇਸ਼ ਕਰ ਚੁੱਕਿਆ ਹੈ। ਰੇਗਿਸਤਾਨ ਵਿੱਚ ਬਣੇ ਆਪਣੇ ਨਵੇਂ ਸੈਂਟਰਾਂ ਨੂੰ ਐਪਲ ਨੇ ਇੱਥੋਂ ਦੇ ਘੱਟ ਤਾਪਮਾਨ ਦਾ ਵੀ ਫਾਇਦਾ ਹੋਵੇਗਾ।