ਸਰਦਾਰ ਪਟੇਲ ਨਾਲੋਂ ਵੀ 600 ਕਰੋੜ ਮਹਿੰਗਾ ਬਣੇਗਾ ਸ਼ਿਵਾਜੀ ਦਾ ਬੁੱਤ
ਸਰਦਾਰ ਪਟੇਲ ਨਾਲੋਂ ਵੀ 600 ਕਰੋੜ ਮਹਿੰਗਾ ਬਣੇਗਾ ਸ਼ਿਵਾਜੀ ਦਾ ਬੁੱਤ

ਮੁੰਬਈ: ਅਰਬ ਸਾਗਰ ਤੱਟ ’ਤੇ ਬਣਾਏ ਜਾ ਰਹੀ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਬੁੱਤ ’ਤੇ 3643.78 ਕਰੋੜ ਰੁਪਏ ਦੀ ਲਾਗਤ ਆਏਗੀ। ਇਸ ਯੋਜਨਾ ਦਾ ਕੰਮ 2022-23 ਤਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਮਹਾਰਾਸ਼ਟਰ ਸਰਕਾਰ ਵੱਲੋਂ ਇਸ ਕੰਮ ਲਈ ਤੈਅ ਸਮਾਂ ਸਾਰਣੀ ਮੁਤਾਬਕ ਮੂਰਤੀ ਤੇ ਸਮੁੰਦਰ ਵਿੱਚ ਕੰਧ ਬਣਾਉਣ ਦਾ ਕੰਮ 2019-20 ਵਿੱਚ ਸ਼ੁਰੂ ਕੀਤਾ ਜਾਏਗਾ।

ਪਿਛਲੇ ਹਫ਼ਤੇ ਜਾਰੀ ਸਰਕਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਰਾਜ ਮੰਤਰੀ ਮੰਡਲ ਨੇ ਪਹਿਲੀ ਨਵੰਬਰ, 2018 ਨੂੰ ਇਸ ਯੋਜਨਾ ਲਈ ਪ੍ਰਸ਼ਾਸਨਿਕ ਮਨਜ਼ੂਰੀ ਸਮੇਤ 3700.84 ਕਰੋੜ ਰੁਪਏ ਦੀ ਕੁੱਲ ਰਕਮ ਨੂੰ ਮਨਜ਼ੂਰੀ ਦਿੱਤੀ ਸੀ। ਸੂਬਾ ਸਰਕਾਰ ਵੱਲੋਂ ਦਿੱਤੀ ਅਧਿਕਾਰਤ ਮਨਜ਼ੂਰੀ ਮੁਤਾਬਕ ਨਵੀਂ ਲਾਗਤ 3643.78 ਕਰੋੜ ਰੁਪਏ ਹੋਏਗੀ। ਹੁਣ ਤਕ ਸਭ ਤੋਂ ਮਹਿੰਗੀ ਮੂਰਤੀ ਸਰਦਾਰ ਪਟੇਲ ਦੀ ਹੈ। ਇਸ ਤੋਂ ਬਾਅਦ ਸ਼ਿਵਾਜੀ ਦੀ ਮੂਰਤੀ ਸਭ ਤੋਂ ਮਹਿੰਗੀ ਹੋਏਗੀ।

ਸਰਦਾਰ ਪਟੇਲ ਦੀ ਮੂਰਤੀ 182 ਮੀਟਰ ਉੱਚੀ ਹੈ। ਇਸ ਦੇ ਨਿਰਮਾਣ ਲਈ 2979 ਕਰੋੜ ਰੁਪਏ ਦੀ ਲਾਗਤ ਆਈ ਸੀ। ਇਸ ਮੂਰਤੀ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੇ 153 ਮੀਟਰ ਉਤਾਂਹ ਇੱਕ ਗੈਲਰੀ ਬਣਾਈ ਗਈ ਹੈ ਜਿੱਥੇ ਇੱਕੋ ਸਮੇਂ ਲਗਪਗ 200 ਸੈਲਾਨੀ ਖੜ੍ਹੇ ਹੋ ਸਕਦੇ ਹਨ। ਗੈਲਰੀ ਤੋਂ ਸਰਦਾਰ ਸਰੋਵਰ ਬੰਨ੍ਹ ਤੇ ਸਤਪੁੜਾ ਤੇ ਵਿੰਧ ਦੀ ਪਹਾੜੀ ਵੇਖੀ ਜਾ ਸਕਦੀ ਹੈ।