ਠੰਢ ’ਚ ਨਹਾਉਣ ਤੋਂ ਲੱਗਦਾ ਡਰ ਤਾਂ ਅਪਣਾਓ ਇਹ ਤਰੀਕੇ
ਠੰਢ ’ਚ ਨਹਾਉਣ ਤੋਂ ਲੱਗਦਾ ਡਰ ਤਾਂ ਅਪਣਾਓ ਇਹ ਤਰੀਕੇ

ਠੰਢ ਇੰਨੀ ਵਧ ਗਈ ਹੈ ਕਿ ਲੋਕ ਘਰੋਂ ਬਾਹਰ ਜਾਣ ਲਈ ਵੀ ਕੰਨੀਂ ਕਤਰਾ ਰਹੇ ਹਨ। ਲੋਕ ਡਰਦੇ ਹਨ ਕਿ ਕਿਤੇ ਉਨ੍ਹਾਂ ਨੂੰ ਜ਼ੁਕਾਮ, ਖੰਘ ਜਾਂ ਬੁਖ਼ਾਰ ਨਾ ਹੋ ਜਾਏ। ਇੰਨੀ ਠੰਡ ਵਿੱਚ ਜਦੋਂ ਸਵੇਰੇ-ਸਵੇਰੇ ਦਫ਼ਤਰ ਜਾਂ ਕਿਸੇ ਹੋਰ ਕੰਮ ਲਈ ਬਾਹਰ ਜਾਣਾ ਪੈਂਦਾ ਹੈ ਤਾਂ ਕਈ ਵਾਰ ਲੋਕ ਨਹਾ ਵੀ ਨਹੀਂ ਪਾਉਂਦੇ। ਅਜਿਹੇ ਵਿੱਚ ਅੱਜ ਤੁਹਾਨੂੰ ਕੁਝ ਨੁਸਖ਼ੇ ਦੱਸਾਂਗੇ ਜਿੰਨਾ ਨੂੰ ਅਪਣਾ ਕੇ ਤੁਸੀਂ ਸਮਾਰਟ ਤੇ ਬਿਹਤਰ ਲੱਗ ਸਕੋਗੇ ਤੇ ਤਾਜ਼ਗੀ ਮਹਿਸੂਸ ਕਰੋਗੇ।

ਠੰਢ ਵਿੱਚ ਵਾਲ ਛੇਤੀ ਹੀ ਆਇਲੀ ਹੋ ਜਾਂਦੇ ਹਨ। ਜੇ ਤੁਸੀਂ ਸਰਦੀਆਂ ਵਿੱਚ ਕਿਸੇ ਵਜ੍ਹਾ ਕਰਕੇ ਸ਼ੈਂਪੂ ਨਹੀਂ ਕਰ ਸਕੇ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਅਜਿਹੀ ਸਥਿਤੀ ਵਿੱਚ ਤੁਸੀਂ ਡ੍ਰਾਈ ਸ਼ੈਂਪੂ ਦਾ ਇਸਤੇਮਾਲ ਕਰ ਸਕਦੇ ਹੋ। ਡ੍ਰਾਈ ਸ਼ੈਂਪੂ ਐਰੋਸੋਲ ਵਿੱਚ ਆਉਂਦਾ ਹੈ ਤੇ ਪਾਊਡਰ ਵਾਂਗ ਦਿਖਾਈ ਦਿੰਦਾ ਹੈ। ਇਹ ਕੌਰਨ ਤੇ ਸਟਾਰਚ ਦਾ ਬਣਿਆ ਹੁੰਦਾ ਹੈ ਜੋ ਵਾਲਾਂ ਵਿੱਚ ਆਈ ਚਿਪਚਿਪਾਹਟ ਦੂਰ ਕਰ ਦਿੰਦਾ ਹੈ। ਇਸ ਨੂੰ ਸਿੱਧਾ ਵਾਲਾਂ ਵਿੱਚ ਸਪ੍ਰੇਅ ਕੀਤਾ ਜਾਂਦਾ ਹੈ।

ਜੇ ਸਵੇਰੇ-ਸਵੇਰੇ ਨਹਾਇਆ ਨਾ ਜਾਏ ਤਾਂ ਬੌਡੀ ਵਾਈਪਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜਿਨ੍ਹਾਂ ਨਾਲ ਸਰੀਰ ਹਾਈਜੀਨ ਬਣਿਆ ਰਹਿੰਦਾ ਹੈ। ਇਨ੍ਹਾਂ ਦਾ ਮਦਦ ਨਾਲ ਸਰੀਰ ਨੂੰ ਨਰਿਸ਼ਮੈਂਟ ਵੀ ਮਿਲਦੀ ਹੈ।