‘ਗਲੀ ਬੁਆਏ’ ‘ਚ ਰਣਵੀਰ-ਆਲਿਆ ਦੇ ਰੋਮਾਂਸ ਦਾ ਤੜਕਾ
‘ਗਲੀ ਬੁਆਏ’ ‘ਚ ਰਣਵੀਰ-ਆਲਿਆ ਦੇ ਰੋਮਾਂਸ ਦਾ ਤੜਕਾ

ਐਕਟਰ ਰਣਵੀਰ ਸਿੰਘ ਤੇ ਆਲਿਆ ਭੱਟ ਜਲਦੀ ਹੀ ਜ਼ੋਯਾ ਅਖ਼ਤਰ ਦੀ ਫ਼ਿਲਮ ‘ਗਲੀ ਬੁਆਏ’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ‘ਚ ਪਹਿਲੀ ਵਾਰ ਦੋਵੇਂ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਦੋਵੇਂ ਫ਼ਿਲਮ ‘ਗਲੀ ਬੁਆਏ’ ਨੂੰ ਲੈ ਕੇ ਲੰਬੇ ਸਮੇਂ ਤੋਂ ਸੁਰਖੀਆਂ ‘ਚ ਹਨ। ਹੁਣ ਰਣਵੀਰ ਦੀ ਫ਼ਿਲਮ ‘ਸਿੰਬਾ’ 28 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਤੇ ‘ਗਲੀ ਬੁਆਏ’ ਮੇਕਰਸ ਵੀ ਇਸ ਦਾ ਟੀਜ਼ਰ ਜਲਦੀ ਹੀ ਰਿਲੀਜ਼ ਕਰਨ ਵਾਲੇ ਹਨ।

ਫ਼ਿਲਮ ‘ਚ ਦੋਵੇਂ ਪਹਿਲੀ ਵਾਰ ਰੋਮਾਂਸ ਕਰਦੇ ਦਿਖਾਏ ਗਏ ਹਨ। ਇਸ ਦੇ ਨਾਲ ਹੀ ਹੁਣ ਖ਼ਬਰ ਆਈ ਹੈ ਕਿ ‘ਗਲੀ ਬੁਆਏ’ ‘ਚ ਰਣਵੀਰ-ਆਲਿਆ ਦੇ ਇੱਕ ਜਾਂ ਦੋ ਨਹੀਂ ਸਗੋਂ ਪੂਰੇ ਤਿੰਨ ਕਿਸਿੰਗ ਸੀਨ ਹਨ। ਸਿਰਫ ਇਹੀ ਨਹੀਂ ਰਣਵੀਰ ਤੇ ਕਲਕੀ ਦੇ ਵੀ ‘ਗਲੀ ਬੁਆਏ’ ਕਿਸਿੰਗ ਸੀਨ ਹਨ। ਖਬਰਾਂ ਤਾਂ ਇਹ ਵੀ ਹਨ ਕਿ ਇਹ ਫ਼ਿਲਮ ਅਗਲੇ ਸਾਲ ਫਰਵਰੀ ‘ਚ ਰਿਲੀਜ਼ ਹੋ ਰਹੀ ਹੈ।‘ਗਲੀ ਬੁਆਏ’ ਇੱਕ ਮੁੰਬਈ ਦੇ ਸਟ੍ਰੀਟ ਰੈਪਰ ਦੀ ਕਹਾਣੀ ਹੈ। ਫ਼ਿਲਮ ਨੂੰ ਬਰਲਿਨ ਇੰਟਰਨੇਸ਼ਨਲ ਫ਼ਿਲਮ ਫੈਸਟੀਵਲ ‘ਚ ਵੀ ਦਿਖਾਇਆ ਜਾਵੇਗਾ। ਇਸ ਦੀ ਜਾਣਕਾਰੀ ਰਣਵੀਰ ਨੇ ਖੁਦ ਕੁਝ ਦਿਨ ਪਹਿਲਾਂ ਟਵੀਟ ਕਰਕੇ ਦਿੱਤੀ ਹੈ। ਫ਼ਿਲਮ ਨੂੰ ਫਰਹਾਨ ਅਖ਼ਤਰ ਤੇ ਰਿਤੇਸ਼ ਸਿਧਵਾਨੀ ਨੇ ਪ੍ਰੋਡਿਊਸ ਕੀਤਾ ਹੈ।