ਜੰਮੂ-ਕਸ਼ਮੀਰ ‘ਚ ਲਾਗੂ ਹੋਇਆ ਰਾਸ਼ਟਰਪਤੀ ਸ਼ਾਸਨ
ਜੰਮੂ-ਕਸ਼ਮੀਰ ‘ਚ ਲਾਗੂ ਹੋਇਆ ਰਾਸ਼ਟਰਪਤੀ ਸ਼ਾਸਨ

ਜੰਮੂ-ਕਸ਼ਮੀਰ ‘ਚ 6 ਮਹੀਨੇ ਰਾਜਪਾਲ ਸ਼ਾਸ਼ਨ ਪੂਰਾ ਹੋਣ ਤੋਂ ਬਾਅਦ ਬੁਧਵਾਰ ਦੀ ਰਾਤ ਤੋਂ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ ਹੈ। ਬੁਧਵਾਰ ਨੂੰ ਇਸ ਬਾਰੇ ਆਦੇਸ਼ ਜਾਰੀ ਹੋ ਗਿਆ। ਰਾਸ਼ਟਪਤੀ ਰਾਮਨਾਥ ਕੋਵਿੰਦ ਨੇ ਰਾਜਪਾਲ ਸਤਿਆਪਾਲ ਮਲਿਕ ਦੀ ਸਿਫਾਰਿਸ਼ ‘ਤੇ ਇਸ ਬਾਰੇ ਮੈਨੀਫੇਸਟੋ ‘ਤੇ ਦਸਤਖਤ ਕਰ ਦਿੱਤੇ ਹਨ।

ਸੂਬੇ ‘ਚ ਮਹਿਬੂਬਾ ਮੁਫਤੀ ਦੀ ਲੀਡਰਸ਼ਿਪ ਦੀ ਗਠਬੰਧਨ ਸਰਕਾਰ ਨੇ ਜੂਨ ‘ਚ ਭਾਜਪਾ ਵੱਲੋਂ ਸਮਰਥਨ ਵਾਪਸ ਲੈ ਲਿਆ ਗਿਆ ਸੀ। ਜਿਸ ਤੋਂ ਬਾਅਦ ਕਸ਼ਮੀਰ ‘ਚ ਸਿਆਸੀ ਸੰਕਟ ਬਣਿਆ ਹੋਇਆ ਹੈ। ਪਿਛਲੇ ਮਹੀਨੇ ਮਲਿਕ ਨੇ ਸੂਬੇ ਦੀ ਵਿਧਾਨਸਭਾ ਨੂੰ ਵੀ ਭੰਗ ਕਰ ਦਿੱਤਾ ਸੀ, ਜਿਸ ਨੂੰ ਮੁਅੱਤਲ ਹੀ ਰੱਖਿਆ ਗਿਆ ਸੀ।

ਰਾਸ਼ਟਰਪਤੀ ਸ਼ਾਸਨ ਦੇ ਆਦੇਸ਼ ਤੋਂ ਬਾਅਦ, ਰਾਜਨੀਤਿਕ ਪ੍ਰਤੀਕਰਮ ਸ਼ੁਰੂ ਹੋ ਗਏ ਹਨ। ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਨੇ ਕਿਹਾ ਕਿ ਹੁਣ ਰਾਜਪਾਲ ਜਾਂ ਰਾਸ਼ਟਰਪਤੀ ਸ਼ਾਸਨ ਖ਼ਤਮ ਕਰ ਚੋਣਾਂ ਹੋਣਿਆਂ ਚਾਹੀਦਾ ਹਨ, ਤਾਂ ਜੋ ਲੋਕ ਆਪਣੀ ਸਰਕਾਰ ਦੀ ਚੋਣ ਕਰ ਸਕਣ।