ਹੁਣ ਕਰੋ ਉੱਡਣ ਵਾਲੀ ਕਾਰ ਦੀ ਸਵਾਰੀ
ਹੁਣ ਕਰੋ ਉੱਡਣ ਵਾਲੀ ਕਾਰ ਦੀ ਸਵਾਰੀ

ਲੰਡਨ: ਬ੍ਰਿਟੇਨ ‘ਚ ਉੱਡਣ ਵਾਲੀ ਕਾਰ ਵੀ ਬਣਾ ਲਈ ਗਈ ਹੈ। ਉਂਝ ਇਸ ਕਾਰ ਦੀ ਸਵਾਰੀ ਲਈ 2020 ਤੱਕ ਉਡੀਕ ਕਰਨੀ ਪੈ ਸਕਦੀ ਹੈ। ਬ੍ਰਿਟੇਨ ‘ਚ ਡੱਚ ਕੰਪਨੀ ਪੀਏਐਲ-ਵੀ ਇੰਟਰਨੈਸ਼ਨਲ ਨੇ ਪਹਿਲੀ ਉੱਡਣ ਵਾਲੀ ਕਾਰ ਪੀਏਐਲ-ਵੀ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

ਇਸ ਕਾਰ ਦੀ ਕੀਮਤ ਤਿੰਨ ਲੱਖ 20 ਜ਼ਹਾਰ ਪੌਂਡ (ਕਰੀਬ 2089 ਕਰੋੜ ਰੁਪਏ) ਰੱਖੀ ਗਈ ਹੈ। ਇਸ ਉੱਡਣੀ ਕਾਰ ਦੀ ਡਿਲੀਵਰੀ 2020 ਤੋਂ ਪਹਿਲਾਂ ਸ਼ੁਰੂ ਹੋ ਜਾਵੇਗੀ। ਕੰਪਨੀ ਦੇ ਅਧਿਕਾਰੀਆਂ ਮੁਤਾਬਕ ਸ਼ੁਰੂਆਤ ਵਿੱਚ ਇਹ ਕਾਰ ਬ੍ਰਿਟੇਨ, ਯੂਰਪ ਤੇ ਨੌਰਥ ਅਮਰੀਕਾ ਵਿੱਚ ਉਪਲਬਧ ਹੋਵੇਗੀ।

ਜ਼ਮੀਨ ‘ਤੇ ਇਸ ਕਾਰ ਦੀ ਰਫ਼ਤਾਰ 160 ਕਿਲੋਮੀਟਰ ਪ੍ਰਤੀ ਘੰਟਾ ਹੈ ਜਦਕਿ ਹਵਾ ਵਿੱਚ 180 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਉੱਡਣ ਦੀ ਸਮਰੱਥਾ ਰੱਖਦੀ ਹੈ। 664 ਕਿਲੋਗ੍ਰਾਮ ਵਜ਼ਨ ਦੀ ਇਸ ਕਾਰ ਨੂੰ ਸੁਰੱਖਿਅਤ ਲੈਂਡ ਕਰਾਉਣ ਲਈ 330 ਮੀਟਰ ਦੀ ਥਾਂ ਦੀ ਲੋੜ ਹੁੰਦੀ ਹੈ।