ਸਿਰਫ਼ ਇੱਕ ਟੈਸਟ ਰਾਹੀਂ 10 ਮਿੰਟ ‘ਚ ਹਰ ਤਰ੍ਹਾਂ ਦੇ ਕੈਂਸਰ ਦਾ ਲੱਗੇਗਾ ਪਤਾ
ਸਿਰਫ਼ ਇੱਕ ਟੈਸਟ ਰਾਹੀਂ 10 ਮਿੰਟ ‘ਚ ਹਰ ਤਰ੍ਹਾਂ ਦੇ ਕੈਂਸਰ ਦਾ ਲੱਗੇਗਾ ਪਤਾ

ਆਸਟਰੇਲੀਆ ‘ਚ ਵਿਗਿਆਨੀਆਂ ਨੇ ਇੱਕ ਅਜਿਹਾ ਟੈੱਸਟ ਵਿਕਸਿਤ ਕੀਤਾ ਹੈ ਜਿਸ ਰਾਹੀਂ ਸਿਰਫ਼ 10 ਮਿੰਟ ਦੇ ਅੰਦਰ ਹੀ ਹਰ ਤਰ੍ਹਾਂ ਕੈਂਸਰ ਦਾ ਪਤਾ ਲੱਗ ਜਾਵੇਗਾ। ਉਂਝ ਤਾਂ ਇਹ ਟੈੱਸਟ ਫ਼ਿਲਹਾਲ ਐਕਸਪੈਰੀਮੈਂਟ ਦੀ ਸਟੇਜ ‘ਚ ਹੈ, ਪਰ ਵੱਖ-ਵੱਖ ਤਰ੍ਹਾਂ ਦੇ ਕੈਂਸਰਾਂ ਦੇ 200 ਸੈਂਪਲਾਂ ਦੀ ਜਾਂਚ ਦੌਰਾਨ ਇਹ ਟੈੱਸਟ 90 ਫ਼ੀਸਦੀ ਐਕਿਊਰੇਟ ਸਾਬਿਤ ਹੋਇਆ ਹੈ।
ਵਿਗਿਆਨੀਆਂ ਨੇ ਇਹ ਖੋਜ ਕਵੀਨਜ਼ਲੈਂਡ ਯੂਨੀਵਰਸਿਟੀ ‘ਚ ਕੀਤੀ ਗਈ ਜਿਸ ‘ਚ ਮਰੀਜ਼ਾਂ ਦੇ ਖ਼ੂਨ ਦੇ ਸੈਂਪਲ ਲਏ ਜਾਂਦੇ ਹਨ। ਇਸ ਤੋਂ ਬਾਅਦ ਮੌਲਕਿਊਲਜ਼ ਦੇ ਪੈਟਰਨ ਦੀ ਜਾਂਚ ਕੀਤੀ ਜਾਂਦੀ ਹੈ। ਇਸ ਨੂੰ ਮੈਥਾਇਲ ਗਰੁੱਪ ਕਹਿੰਦੇ ਹਨ। ਦੱਸ ਦਈਏ ਕਿ ਇਨ੍ਹਾਂ ਮੌਲੀਕਿਊਲਜ਼ ਨਾਲ ਹੀ DNA ਬਣਿਆ ਹੁੰਦਾ ਹੈ। ਆਪਣੀ ਇਸ ਖੋਜ ‘ਚ ਵਿਗਿਆਨੀਆਂ ਨੇ ਰੰਗ ਬਦਲਣ ਵਾਲੇ ਫ਼ਲਿਊਡ ਦੀ ਵਰਤੋਂ ਕੀਤੀ ਜਿਸ ਰਾਹੀਂ ਖ਼ੂਨ ‘ਚ ਮੌਜੂਦ ਖ਼ਤਰਨਾਕ ਸੈੱਲਜ਼ ਦੀ ਮੌਜੂਦਗੀ ਦਾ ਪਤਾ ਲਗਦਾ ਹੈ। ਹਾਲਾਂਕਿ ਹਾਲੇ ਇਸ ਟੈੱਸਟ ਨੂੰ ਹੋਰ ਪ੍ਰਮਾਣਿਕਤਾ ਦੀ ਲੋੜ ਹੈ ਅਤੇ ਉਸ ਤੋਂ ਬਾਅਦ ਇਹ ਕਾਰੋਬਾਰਿਕ ਰੂਪ ਨਾਲ ਹਸਪਤਾਲਾਂ ਅਤੇ ਕਲੀਨਿਕਸ ‘ਚ ਕੀਤਾ ਜਾਣਾ ਸ਼ੁਰੂ ਹੋਵੇਗਾ।