ਮਸ਼ਰੂਮ ਪੈੱਪਰ ਫ਼ਰਾਈ
ਮਸ਼ਰੂਮ ਪੈੱਪਰ ਫ਼ਰਾਈ

ਕਈ ਲੋਕ ਤਿੱਖਾ ਖਾਣਾ ਪਸੰਦ ਕਰਦੇ ਹਨ। ਇਸ ਲਈ ਤੁਸੀਂ ਘਰ ‘ਚ ਟਰਾਈ ਕਰ ਸਕਦੇ ਹੋ ਮਸ਼ਰੂਮ ਪੈੱਪਰ ਫ਼ਰਾਈ। ਇਸ ਰੈਸਿਪੀ ਨਾਲ ਭੋਜਨ ਦਾ ਸੁਆਦ ਤਾਂ ਵਧੇਗਾ ਹੀ ਨਾਲ ਹੀ ਤਿੱਖਾ ਖਾਣਾ ਤੁਹਾਨੂੰ ਚੰਗਾ ਲੱਗੇਗਾ। ਆਓ ਜਾਣਦੇ ਹਾਂ ਇਸ ਦੀ ਰੈਸਿਪੀ ਦੀ ਵਿਧੀ ਬਾਰੇ।
ਸਮੱਗਰੀ
ਸੁੱਕੀ ਕਾਲੀ ਮਿਰਚ – 2 ਚੱਮਚ
ਸੌਂਫ਼ – 2 ਚੱਮਚ
ਨਾਰੀਅਲ ਦਾ ਤੇਲ – 60 ਮਿਲੀਲੀਟਰ
ਰਾਈ – 1 ਚੱਮਚ
ਪਿਆਜ਼ – 220 ਗ੍ਰਾਮ
ਅਦਰਕ ਤੇ ਲਸਣ ਦਾ ਪੇਸਟ – 1 ਚੱਮਚ
ਮਸ਼ਰੂਮ – 400 ਗ੍ਰਾਮ
ਸ਼ਿਮਲਾ ਮਿਰਚ – 165 ਗ੍ਰਾਮ
ਹਰੀ ਮਿਰਚ – 2 ਚੱਮਚ
ਕਰੀ ਪੱਤੇ – ਡੇਢ ਚੱਮਚ
ਹਲਦੀ – 1/4 ਚੱਮਚ
ਧਨੀਆ ਪਾਊਡਰ – 1 ਚੱਮਚ
ਜ਼ੀਰਾ ਪਾਊਡਰ – 1 ਚੱਮਚ
ਨਮਕ – 1 ਚੱਮਚ
ਧਨੀਆ – ਗਾਰਨਿਸ਼ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾ ਇੱਕ ਬਲੈਂਡਰ ‘ਚ 2 ਚੱਮਚ ਕਾਲੀ ਮਿਰਚ ਅਤੇ 2 ਚੱਮਚ ਸੌਂਫ਼ ਪਾ ਕੇ ਚੰਗੀ ਤਰ੍ਹਾਂ ਪੀਸ ਲਓ। ਉਸ ਤੋਂ ਬਾਅਦ ਇੱਕ ਭਾਂਡੇ ਵਿੱਚ 60 ਮਿਲੀਲੀਟਰ ਨਾਰੀਅਲ ਦਾ ਤੇਲ ਗਰਮ ਕਰੋ ਅਤੇ ਇਸ ਵਿੱਚ ਰਾਈ ਪਾਓ। ਹੁਣ 220 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ।
ਫ਼ਿਰ ਉਸ ਵਿੱਚ 1 ਚੱਮਚ ਅਦਰਕ-ਲਸਣ ਦਾ ਪੇਸਟ ਪਾ ਕੇ 1-2 ਮਿੰਟ ਲਈ ਪਕਾਓ। ਹੁਣ ਇਸ ਵਿੱਚ 400 ਗ੍ਰਾਮ ਮਸ਼ਰੂਮ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 7-10 ਮਿੰਟ ਤਕ ਕੁੱਕ ਕਰੋ। ਹੁਣ ਇਸ ਵਿੱਚ 165 ਗ੍ਰਾਮ ਸ਼ਿਮਲਾ ਪਾ ਕੇ ਮਿਲਾਓ ਅਤੇ 3-5 ਮਿੰਟ ਤਕ ਪਕਾ ਲਓ।
ਇਸ ਤੋਂ ਬਾਅਦ ਇਸ ਵਿੱਚ 2 ਚੱਮਚ ਹਰੀ ਮਿਰਚ ਅਤੇ ਕਰੀ ਪੱਤੇ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਓ। ਹੁਣ ਉਸ ਵਿੱਚ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਸ ‘ਚ ਧਨੀਆ ਪਾਊਡਰ, ਜ਼ੀਰਾ ਪਾਊਡਰ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 3-5 ਮਿੰਟ ਲਈ ਕੁੱਕ ਕਰੋ।
ਰੈਸਿਪੀ ਬਣ ਕੇ ਤਿਆਰ ਹੈ। ਸਰਵ ਕਰੋ!