ਗਰਭ ਅਵਸਥਾ ‘ਚ ਅਪਨਾਓ ਇਹ ਡਾਇਟ ਚਾਰਟ
ਗਰਭ ਅਵਸਥਾ ‘ਚ ਅਪਨਾਓ ਇਹ ਡਾਇਟ ਚਾਰਟ
ਗਰਭ ਅਵਸਥਾ ‘ਚ ਅਪਨਾਓ ਇਹ ਡਾਇਟ ਚਾਰਟ
ਗਰਭ ਅਵਸਥਾ ‘ਚ ਅਪਨਾਓ ਇਹ ਡਾਇਟ ਚਾਰਟ

ਗਰਮੀਆਂ ਦੇ ਮੁਕਾਬਲੇ ਸਰਦੀਆਂ ਗਰਭਵਤੀ ਔਰਤਾਂ ਲਈ ਬਿਹਤਰ ਮੌਸਮ ਹਨ ਕਿਉਂਕਿ ਇਸ ਦੌਰਾਨ ਔਰਤਾਂ ਦੇ ਸ਼ਰੀਰ ‘ਚ ਆਂਤਰਿਕ ਤਾਪਮਾਨ ਬਾਹਰ ਦੇ ਠੰਡੇ ਤਾਪਮਾਨ ਨਾਲ ਸੰਤੁਲਿਤ ਹੋ ਜਾਂਦਾ ਹੈ, ਪਰ ਇਸ ਮੌਸਮ ‘ਚ ਗਰਭਵਤੀ ਔਰਤਾਂ ਨੂੰ ਕੁੱਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਵਾਇਰਲ, ਸਰਦੀ-ਜ਼ੁਕਾਮ ਜਾਂ ਹੋਰ ਕੋਈ ਹੈੱਲਥ ਪ੍ਰੌਬਲਮ। ਇਸ ਤਰ੍ਹਾਂ ਦੀ ਸਥਿਤੀ ‘ਚ ਅਜਿਹੀ ਡਾਇਟ ਲੈਣੀ ਚਾਹੀਦੀ ਹੈ ਜੋ ਸ਼ਰੀਰ ਨੂੰ ਬਦਲਦੇ ਮੌਸਮ ‘ਚ ਹੋਣ ਵਾਲੇ ਪ੍ਰਭਾਵਾਂ ਤੋਂ ਬਚਾਈ ਰੱਖੇ। ਜੇਕਰ ਤੁਸੀਂ ਵੀ ਸਰਦੀਆਂ ‘ਚ ਗਰਭ ਅਵਸਥਾ ‘ਚ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਹੈਲਦੀ ਡਾਇਟ ਟਿਪਸ ਦੱਸਣ ਜਾ ਰਹੇ ਹਾਂ ਜੋ ਸਰਦੀਆਂ ‘ਚ ਫ਼ੌਲੋ ਕਰਨੇ ਚਾਹੀਦੇ ਹਨ।
ਰੰਗੀਨ ਚੀਜ਼ਾਂ ਦਾ ਸੇਵਨ – ਸਰਦੀਆਂ ‘ਚ ਗਰਭਵਤੀ ਔਰਤਾਂ ਨੂੰ ਅਜਿਹੇ ਫ਼ੂਡਜ਼ ਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਰੰਗ ਗਾੜ੍ਹਾ ਜਾਂ ਬ੍ਰਾਈਟ ਹੋਵੇ। ਅਸਲ ‘ਚ ਗਾੜ੍ਹੇ ਰੰਗ ਦੀਆਂ ਸਬਜ਼ੀਆਂ ਅਤੇ ਫ਼ਲਾਂ ‘ਚ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਇਮਿਊਨ ਸਿਸਟਮ ਨੂੰ ਬੂਸਟ ਕਰਦੇ ਹਨ। ਇਸ ਨਾਲ ਗਰਭ ਅਵਸਥਾ ‘ਚ ਵਾਇਰਲ, ਬੈਕਟੀਰੀਆ ਅਤੇ ਫ਼ੰਗਲ ਇਨਫ਼ੈਕਸ਼ਨ ਤੋਂ ਬਚਾਅ ਬਣਿਆ ਰਹਿੰਦਾ ਹੈ।
ਫ਼ਾਈਬਰ ਯੁਕਤ ਆਹਾਰ – ਗਰਭ ਅਵਸਥਾ ‘ਚ ਜ਼ਿਆਦਾਤਰ ਔਰਤਾਂ ਨੂੰ ਕਬਜ਼ ਦੀ ਸਮੱਸਿਆ ‘ਚੋਂ ਲੰਘਣਾ ਪੈਂਦਾ ਹੈ। ਅਜਿਹੇ ‘ਚ ਬਿਹਤਰ ਹੋਵੇਗਾ ਕਿ ਆਪਣੀ ਡਾਇਟ ‘ਚ ਫ਼ਾਈਬਰ ਯੁਕਤ ਚੀਜ਼ਾਂ ਨੂੰ ਸ਼ਾਮਿਲ ਕਰੋ। ਇਸ ਨਾਲ ਪਾਚਨ ਤੰਤਰ ਸਿਹਤਮੰਦ ਰਹੇਗਾ ਅਤੇ ਪੇਟ ਸਬੰਧੀ ਸਮੱਸਿਆਵਾਂ ਦੂਰ ਰਹਿਣਗੀਆਂ।
ਫ਼ਲਾਂ ਦਾ ਸੇਵਨ – ਗਰਭ ਅਵਸਥਾ ‘ਚ ਫ਼ਲਾਂ ਅਤੇ ਸਬਜ਼ੀਆਂ ਦਾ ਸੇਵਨ ਕਰੋ ਕਿਉਂਕਿ ਇਨ੍ਹਾਂ ‘ਚ ਵਾਟਿਾਮਿਨ ਅਤੇ ਮਿਨਰਲਜ਼ ਭਰਪੂਰ ਮਾਤਰਾ ‘ਚ ਹੁੰਦੇ ਹਨ ਜਿਸ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ ਅਤੇ ਸ਼ਰੀਰ ਬੀਮਾਰੀਆਂ ਦੀ ਚਪੇਟ ‘ਚ ਆਉਣ ਤੋਂ ਬਚਿਆ ਰਹਿੰਦਾ ਹੈ।
ਆਂਵਲਾ ਜ਼ਰੂਰ ਖਾਓ – ਸਰਦੀਆਂ ‘ਚ ਸਰਦੀ-ਜ਼ੁਕਾਮ ਵਰਗੇ ਇਨਫ਼ੈਕਸ਼ਨ ਹੋਣਾ ਆਮ ਹੈ। ਇਸ ਤੋਂ ਬਚਣ ਲਈ ਵਾਟਿਾਮਿਨ ਸੀ ਦੀ ਜ਼ਰੂਰਤ ਪੈਂਦੀ ਹੈ ਅਤੇ ਆਂਵਲਾ ਵਾਇਟਾਮਿਨ ਸੀ ਦਾ ਚੰਗਾ ਸਰੋਤ ਹੈ। ਰੋਜ਼ਾਨਾ 2-3 ਆਂਵਲੇ ਦਾ ਸੇਵਨ ਜ਼ਰੂਰ ਕਰੋ।
ਭਰਪੂਰ ਮਾਤਰਾ ‘ਚ ਪਾਣੀ ਪੀਓ – ਗਰਭ ਅਵਸਥਾ ‘ਚ ਖੁਦ ਨੂੰ ਹਾਈਡ੍ਰੇਟ ਅਤੇ ਐਨਰਜੀ ਨਾਲ ਭਰਪੂਰ ਰੱਖਣਾ ਬਹੁਤ ਜ਼ਰੂਰੀ ਹੈ ਫ਼ਿਰ ਚਾਹੇ ਗਰਮੀ ਹੋਵੇ ਜਾਂ ਸਰਦੀ। ਸ਼ਰੀਰ ਨੂੰ ਹਾਈਡ੍ਰੇਟ ਰੱਖਣ ਲਈ ਦਿਨ ‘ਚ 8-10 ਗਿਲਾਸ ਪਾਣੀ ਪੀਓ। ਇਸ ਤੋਂ ਇਲਾਵਾ ਰੋਜ਼ਾਨਾ ਜੂਸ ਦਾ ਸੇਵਨ ਕਰੋ।
ਗਰਭਵਤੀ ਔਰਤਾਂ ਇਹ ਟਿਪਸ ਵੀ ਕਰਨ ਫ਼ੌਲੋ
– ਸਰਦੀ ਦੀ ਮੌਸਮ ‘ਚ ਖ਼ੁਦ ਨੂੰ ਚੰਗੀ ਤਰ੍ਹਾਂ ਨਾਲ ਕਵਰ ਕਰ ਕੇ ਰੱਖੋ। ਹਮੇਸ਼ਾ ਗਰਮ ਅਤੇ ਕਮਫ਼ਰਟੇਬਲ ਕੱਪੜੇ ਹੀ ਪਹਿਨੋ।
– ਵਾਟਿਾਮਿਨ ਸੀ ਨਾਲ ਭਰਪੂਰ ਸੰਤਰਾ ਅਤੇ ਬ੍ਰੌਕਲੀ ਆਦਿ ਫ਼ੂਡਜ਼ ਦਾ ਸੇਵਨ ਕਰੋ।
– ਰਾਤ ਨੂੰ ਸੌਣ ਤੋਂ ਪਹਿਲਾਂ ਕੇਸਰ ਵਾਲਾ ਦੁੱਧ ਪੀਓ। ਇਸ ਨਾਲ ਸ਼ਰੀਰ ਨੂੰ ਗਰਮੀ ਮਿਲੇਗੀ।
– ਸਰਦੀਆਂ ‘ਚ ਸਕਿਨ ਡ੍ਰਾਈਨੈੱਸ ਕਾਰਨ ਖ਼ਾਰਸ਼ ਦੀ ਸਮੱਸਿਆ ਹੋ ਸਕਦੀ ਹੈ ਅਜਿਹੇ ‘ਚ ਗਰਮ ਪਾਣੀ ਦਾ ਸੇਵਨ ਕਰੋ।
– ਬਾਸੀ ਖਾਣੇ ਦਾ ਸੇਵਨ ਮਾਂ ਅਤੇ ਬੱਚੇ ਦੇ ਲਈ ਖ਼ਤਰਨਾਕ ਹੋ ਸਕਦਾ ਹੈ ਇਸ ਲਈ ਹਮੇਸ਼ਾ ਤਾਜ਼ਾ ਖਾਣਾ ਬਣਾ ਕੇ ਖਾਓ।
– ਸਰਦੀਆਂ ‘ਚ ਇਨਫ਼ੈਕਸ਼ਨ ਤੋਂ ਬਚਣਾ ਚਾਹੁੰਦੇ ਹੋ ਤਾਂ ਫ਼ਲਾਂ ਨੂੰ ਹਮੇਸ਼ਾ ਚੰਗੀ ਤਰ੍ਹਾਂ ਨਾਲ ਧੋ ਕੇ ਖਾਓ।
– ਪ੍ਰੋਟੀਨ ਨਾਲ ਭਰਪੂਰ ਆਹਾਰ ਕਣਕ, ਅੰਡੇ, ਚਿਕਨ, ਮੱਛੀ, ਦੁੱਧ ਅਤੇ ਦਾਲਾਂ ਆਦਿ ਦਾ ਸੇਵਨ ਕਰੋ।