ਸਰਕਾਰੀ ਹਸਪਤਾਲ 'ਚ ਲੱਗੀ ਭਿਆਨਕ ਅੱਗ, ਛੇ ਮੌਤਾਂ 147 ਨੂੰ ਬਚਾਏ
ਸਰਕਾਰੀ ਹਸਪਤਾਲ ‘ਚ ਲੱਗੀ ਭਿਆਨਕ ਅੱਗ, ਛੇ ਮੌਤਾਂ 147 ਨੂੰ ਬਚਾਏ

ਮੁੰਬਈ: ਸ਼ਹਿਰ ਦੇ ਪੂਰਬੀ ਅੰਧੇਰੀ ਇਲਾਕੇ ਵਿੱਚ ਸਥਿਤ ਬਹੁ-ਮੰਜ਼ਲੀ ਸਰਕਾਰੀ ਹਸਪਤਾਲ ਵਿੱਚ ਸੋਮਵਾਰ ਸ਼ਾਮ ਅੱਗ ਲੱਗ ਜਾਣ ਕਾਰਨ ਹੁਣ ਤਕ ਛੇ ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਦੋ ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ।

ਈਐਸਆਈਸੀ ਕਾਮਗਾਰ ਹਸਪਤਾਲ ਦੀ ਤੀਜੀ ਮੰਜ਼ਲ ‘ਤੇ ਅੱਗ ਲੱਗ ਗਈ ਸੀ। ਜ਼ਮੀਨੀ ਮੰਜ਼ਲ ਤੋਂ ਦਿੱਸ ਰਹੇ ਧੂੰਏਂ ਤੋਂ ਘਟਨਾ ਦਾ ਪਤਾ ਲੱਗਾ ਤੇ ਤੁਰੰਤ ਅੱਗ ਬੁਝਾਊ ਦਸਤੇ ਸੱਦੇ ਗਏ। ਜਿਸ ਸਮੇਂ ਅੱਗ ਲੱਗੀ, ਉਦੋਂ ਹਸਪਤਾਲ ਵਿੱਚ ਕਾਫੀ ਮਰੀਜ਼ ਤੇ ਉਨ੍ਹਾਂ ਦੇ ਰਿਸ਼ਤੇਦਾਰ ਮੌਜੂਦ ਸਨ।

ਅੱਗ ਕਾਫੀ ਭਿਆਨਕ ਸੀ ਅਤੇ ਇਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਪਹੁੰਚੀਆਂ ਪਰ ਅੱਗ ਪਲਾਂ-ਛਿਣਾਂ ਵਿੱਚ ਹੀ ਦੋ ਮੰਜ਼ਲਾਂ ‘ਤੇ ਫੈਲ ਗਈ। ਹਾਲੇ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ।