ਹੀਰਾ ਕਾਰੋਬਾਰੀ ਦੇ ਕਤਲ ਕੇਸ ’ਚ ਘਿਰੀ ‘ਗੋਪੀ ਬਹੂ’
ਹੀਰਾ ਕਾਰੋਬਾਰੀ ਦੇ ਕਤਲ ਕੇਸ ’ਚ ਘਿਰੀ ‘ਗੋਪੀ ਬਹੂ’

ਹੀਰਾ ਕਾਰੋਬਾਰੀ ਰਾਜੇਸ਼ਵਰ ਉੜਾਨੀ ਦੇ ਕਤਲ ਦੇ ਇਲਜ਼ਾਮ ਵਿੱਚ ਮਹਾਂਰਾਸ਼ਟਰ ਦੇ ਮੰਤਰੀ ਤੇ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਟੀਵੀ ਅਦਾਕਾਰਾ ਦੇਵੋਲੀਨਾ ਨੂੰ ਵੀ ਪੁੱਛਗਿੱਛ ਕੀਤੀ। ਦੇਵੋਲੀਨਾ ਸਟਾਰ ਪਲੱਸ ਦੇ ਮਕਬੂਲ ਸ਼ੋਅ ‘ਸਾਥ ਨਿਭਾਨਾ ਸਾਥੀਆ’ ਵਿੱਚ ਗੋਪੀ ਬਹੂ ਦਾ ਕਿਰਦਾਰ ਨਿਭਾ ਚੁੱਕੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਦੇਵੋਲੀਨਾ ਮਹਾਂਰਾਸ਼ਟਰ ਦੇ ਮੰਤਰੀ ਪ੍ਰਕਾਸ਼ ਮਹਿਤਾ ਦੇ ਪੀਏ ਸਚਿਨ ਪਵਾਰ ਦੀ ਦੋਸਤ ਹੈ। ਦੱਸਿਆ ਜਾ ਰਿਹਾ ਹੈ ਕਿ ਸਚਿਨ ਮ੍ਰਿਤਕ ਜਾ ਕਰੀਬੀ ਸੀ। ਪੁੱਛਗਿੱਛ ਦੇ ਬਾਅਦ ਦੇਵੋਲੀਨਾ ਨੇ ਟਵੀਟ ਕੀਤਾ। ਉਸ ਨੇ ਆਪਣੇ ਪ੍ਰਸ਼ੰਸਕਾਂ  ਨੂੰ ਲਿਖਿਆ ਕਿ ਉਹ ਉਨ੍ਹਾਂ ਦੇ ਪਿਆਰ ਲਈ ਧੰਨਵਾਦ ਕਰਦੀ ਹੈ। ਉਹ ਆਪਣੇ ਘਰ ਹੈ ਤੇ ਸੁਰੱਖਿਅਤ ਹੈ। ਚਿੰਤਾ ਦੀ ਕੋਈ ਗੱਲ ਨਹੀਂ। ਇਹ ਸਿਰਫ ਇੱਕ ਪੁੱਛਗਿੱਛ ਸੀ। ਅਧਿਕਾਰਿਤ ਬਿਆਨ ਦਰਜ ਹੋ ਗਏ ਹਨ ਤੇ ਹੁਣ ਸਭ ਠੀਕ ਹੈ।

ਗੌਰਤਲਬ ਹੈ ਕਿ 57 ਸਾਲ ਦਾ ਹੀਰਾ ਵਪਾਰੀ ਰਾਜੇਸ਼ਵਰ 28 ਨਵੰਬਰ ਤੋਂ ਲਾਪਤਾ ਸੀ। ਸ਼ੁੱਕਰਵਾਰ ਨੂੰ ਰਾਇਗੜ੍ਹ ਜ਼ਿਲ੍ਹੇ ਦੇ ਪਨਵੇਲ ਵਿੱਚ ਉਸ ਦੀ ਲਾਸ਼ ਮਿਲੀ। ਆਖ਼ਰੀ ਵਾਰ ਉਸ ਦਾ ਮੋਬਾਈਲ ਨਵੀਂ ਮੁੰਬਈ ਦੇ ਰਾਬਾਲੇ ਵਿੱਚ ਹੋਣ ਬਾਰੇ ਪਤਾ ਲੱਗਾ ਸੀ। ਉਸ ਦੇ ਬਾਅਦ ਸਿਗਨਲ ਗਾਇਬ ਹੋ ਗਿਆ ਸੀ।