ਇਸਰੋ ਦੀ ਵੱਡੀ ਕਾਮਯਾਬੀ, ਇੰਟਰਨੈਟ ਦੀ ਸਪੀਡ ਵਧਾਉਣ ਵਾਲਾ ਸਭ ਤੋਂ ਭਾਰੀ ਸੈਟੇਲਾਈਟ ਲੌਂਚ
ਇਸਰੋ ਦੀ ਵੱਡੀ ਕਾਮਯਾਬੀ, ਇੰਟਰਨੈਟ ਦੀ ਸਪੀਡ ਵਧਾਉਣ ਵਾਲਾ ਸਭ ਤੋਂ ਭਾਰੀ ਸੈਟੇਲਾਈਟ ਲੌਂਚ

ਨਵੀਂ ਦਿੱਲੀ: ਪੁਲਾੜ ਦੇ ਖੇਤਰ ‘ਚ ਭਾਰਤ ਨੂੰ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਭਾਰਤੀ ਪੁਲਾੜ ਰਿਸਰਚ ਇੰਸਟੀਚਿਊਟ (ISRO) ਨੇ ਬੁੱਧਵਾਰ ਸਵੇਰੇ ਹੁਣ ਤਕ ਦਾ ਸਭ ਤੋਂ ਭਾਰੀ ਸੈਟੇਲਾਈਟ GSAT-11 ਲੌਂਚ ਕੀਤਾ ਹੈ। ਇਸ ਸੈਟੇਲਾਈਟ ਨੂੰ ਦੱਖਣੀ ਅਮਰੀਕਾ ਦੇ ਫ੍ਰੈਂਚ ਗੁਆਨਾ ਸਪੇਸ ਸੇਂਟਰ ਤੋਂ ਫਰਾਂਸ ਦੇ ਏਰੀਅਨ-5 ਰਾਕੇਟ ਦੀ ਮਦਦ ਨਾਲ ਲੌਂਚ ਕੀਤਾ ਗਿਆ।

ਦੱਸ ਦਈਏ ਕਿ ਇਸਰੋ ਦਾ ਇਹ ਹੁਣ ਤਕ ਦਾ ਸਭ ਤੋਂ ਜ਼ਿਆਦਾ ਵਜ਼ਨੀ ਸੈਟੇਲਾਈਟ ਹੈ। ਇਸ ਦਾ ਵਜ਼ਨ 5,845 ਕਿਲੋਗ੍ਰਾਮ ਹੈ। ਭਾਰਤੀ ਸਮੇਂ ਮੁਤਾਬਕ ਦੇਰ ਰਾਤ 2:07 ਅਤੇ 3.23 ਦੇ ਵਿੱਚ ਸੈਟੇਲਾਈਟ ਨੂੰ ਲੌਂਚ ਕੀਤਾ ਗਿਆ।ਇਸ ਨਾਲ ਭਾਰਤ ‘ਚ ਇੰਟਰਨੈਟ ਦੀ ਸਪੀਡ ‘ਚ ਵੀ ਫਰਕ ਪਵੇਗਾ ਅਤੇ ਇੰਟਰਨੈਟ ਤੇਜ਼ ਹੋ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਕਾਮਯਾਬੀ ਟੈਲੀਕਾਮ ਸੈਕਟਰ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ, ਕਿਉਂ ਕਿ ਇਸ ਨਾਲ ਇੰਟਰਨੈਟ ਦੀ ਸਪੀਡ 14 GBPS ਤਕ ਵਧ ਸਕਦੀ ਹੈ।

ISRO, GSAT-19 ਅਤੇ GSAT-29 ਸੈਟੇਲਾਈਟਸ ਨੂੰ ਪਹਿਲਾਂ ਹੀ ਲੌਂਚ ਕਰ ਚੁੱਕਿਆ ਹੈ। ਇਨ੍ਹਾਂ ਤੋਂ ਇਲਾਵਾ GSAT-20 ਨੂੰ ਅਗਲੇ ਸਾਲ ਲੌਂਚ ਕੀਤਾ ਜਾਣਾ ਹੈ। ਇਸ ਸੈਟੇਲਾਈਟ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਸ ਦੀ ਲਾਈਫ 15 ਸਾਲ ਹੈ, ਅਤੇ ਇਸ ‘ਚ ਇੱਕ ਸੋਲਰ ਪੈਨਲ ਵੀ ਲੱਗਿਆ ਹੈ। ਇਸ ਸੈਟੇਲਾਈਟ ‘ਚ ਨੈਕਸਟ ਜੈਨਰੇਸ਼ਨ ਪਲੇਟਫਾਰਮ ਤਿਆਰ ਕਰਨ ਦੀ ਤਾਕਤ ਹੈ।