ਵਿਆਹ ਦੇ ਗਹਿਣੇ ਖਰੀਦਣ ਲਈ ਦੁਬਈ ਪਹੁੰਚੀ ਰਾਖੀ ਸਾਵੰਤ
ਵਿਆਹ ਦੇ ਗਹਿਣੇ ਖਰੀਦਣ ਲਈ ਦੁਬਈ ਪਹੁੰਚੀ ਰਾਖੀ ਸਾਵੰਤ

ਮੁੰਬਈ: ਬੀ ਟਾਊਨ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਹਾਲ ਹੀ ‘ਚ ਐਲਾਨ ਕੀਤਾ ਹੈ ਕਿ ਉਹ ਸਟੈਂਡ-ਅੱਪ ਕਾਮੇਡੀਅਨ ਦੀਪਕ ਕਲਾਲ ਨਾਲ ਵਿਆਹ ਕਰ ਰਹੀ ਹੈ। ਇਸ ਦਾ ਐਲਾਨ ਵੀ ਰਾਖੀ ਕਰ ਚੁੱਕੀ ਹੈ। ਆਪਣੇ ਵਿਆਹ ਲਈ ਰਾਖੀ ਕਾਫੀ ਐਕਸਾਈਟਿਡ ਵੀ ਹੈ। ਹੁਣ ਤਾਂ ਮੈਡਮ ਨੇ ਵਿਆਹ ਲਈ ਖਰੀਦਦਾਰੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ।

ਜੀ ਹਾਂ, ਰਾਖੀ ਸਾਵੰਤ ਵਿਆਹ ਦੀ ਸ਼ੌਪਿੰਗ ਕਰਦੀ ਨਜ਼ਰ ਆ ਰਹੀ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਦੇਖ ਕੇ ਸਾਫ ਹੈ ਕਿ ਰਾਖੀ ਵਿਆਹ ਲਈ ਕਾਫੀ ਖੂਬਸੂਰਤ ਗਹਿਣੇ ਖਰੀਦ ਰਹੀ ਹੈ ਤੇ ਉਹ ਵੀ ਦੁਬਈ ਤੋਂ। ਸਾਹਮਣੇ ਆਈ ਵੀਡੀਓਜ਼ ‘ਚ ਰਾਖੀ ਨੇ ਸੋਨੇ ਦੇ ਬੇਹੱਦ ਕੀਮਤੀ ਤੇ ਵੱਡੇ ਹਾਰ ਪਾਏ ਹੋਏ ਹਨ।ਰਾਖੀ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਕਈ ਲੋਕਾਂ ਦੇ ਇਸ ‘ਤੇ ਰਿਐਕਸ਼ਨ ਵੀ ਆਏ। ਲੋਕਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਰਾਖੀ ਝੂਠ ਬੋਲ ਰਹੀ ਹੈ ਪਰ ਉਸ ਦੀ ਖੁਸ਼ੀ ਤੇ ਖਰੀਦਦਾਰੀ ਦੇਖ ਅਜਿਹਾ ਲੱਗਦਾ ਤਾਂ ਨਹੀਂ। ਸਾਹਮਣੇ ਆਏ ਕਾਰਡ ‘ਚ ਰਾਖੀ ਦਾ ਵਿਆਹ ਲੌਸ ਏਂਜਲਸ ‘ਚ 31 ਦਸੰਬਰ ਨੂੰ ਹੋ ਰਿਹਾ ਹੈ।