ਰੋਜ਼ਾਨਾ ਇੱਕ ਮੁੱਠੀ ਅਖਰੋਟ ਖਾਓ, ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਓ
ਰੋਜ਼ਾਨਾ ਇੱਕ ਮੁੱਠੀ ਅਖਰੋਟ ਖਾਓ, ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਓ

ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਸ ਨੂੰ ਵਾਇਟਾਮਿਨਜ਼ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਖਰੋਟ ‘ਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਮੈਗਨੀਜ਼ੀਅਮ, ਆਇਰਨ, ਫ਼ਾਸਫ਼ੋਰਸ, ਕੌਪਰ, ਸੇਲੇਨਿਯਮ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਵਾਲਾਂ ਅਤੇ ਚਮੜੀ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਇਸ ‘ਚ ਮੌਜੂਦ ਓਮੇਗਾ 3 ਫ਼ੈਟੀ ਐਸਿਡ ਸ਼ਰੀਰ ਨੂੰ ਐਜ਼ਮਾ, ਆਰਥਰਾਈਟਸ, ਸਕਿਨ ਪ੍ਰੌਬਲਮਜ਼, ਐਗਜ਼ੀਮਾ ਅਤੇ ਸੋਰਾਇਸਿਸ ਵਰਗੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ ਤੋਂ ਇਲਾਵਾ ਵੀ ਅਖਰੋਟ ਖਾਣ ਦੇ ਅਨੇਕ ਫ਼ਾਇਦੇ ਹੁੰਦੇ ਹਨ। ਇਸ ਹਫ਼ਤੇ ਅਸੀਂ ਤੁਹਾਨੂੰ ਉਨ੍ਹਾਂ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਆਓ ਜਾਣਦੇ ਇਨ੍ਹਾਂ ਬਾਰੇ …
ਭਾਰ ਘੱਟ ਕਰੇ – ਅਕਸਰ ਲੋਕਾਂ ਨੂੰ ਲੱਗਦਾ ਹੈ ਕਿ ਅਖਰੋਟ ਨੱਟਸ ਜਾਤੀ ਦੇ ਹਨ ਤਾਂ ਇਸ ਇਨ੍ਹਾਂ ‘ਚ ਫ਼ੈਟ ਵੀ ਬਹੁਤ ਜ਼ਿਆਦਾ ਮਾਤਰਾ ‘ਚ ਹੋਵੇਗੀ, ਪਰ ਇਸ ਦੇ ਉਲਟ ਅਖਰੋਟ ਭਾਰ ਘੱਟ ਕਰਨ ‘ਚ ਮਦਦ ਕਰਦੇ ਹਨ। ਇਨ੍ਹਾਂ ਵਿੱਚ ਸਹੀ ਮਾਤਰਾ ‘ਚ ਪ੍ਰੋਟੀਨ, ਫ਼ੈਟਸ ਅਤੇ ਕੈਲੋਰੀਜ਼ ਮੌਜੂਦ ਹਨ ਅਤੇ ਇਹ ਭਾਰ ਘੱਟ ਕਰਨ ‘ਚ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਇਹ ਮੋਟਾਪਾ ਨੂੰ ਕੁੱਝ ਹੀ ਦਿਨਾਂ ‘ਚ ਦੂਰ ਕਰ ਦਿੰਦੇ ਹਨ।

ਦਿਲ ਸਬੰਧੀ ਰੋਗਾਂ ਨੂੰ ਦੂਰ ਕਰੇ – ਅਖਰੋਟ ਦਿਲ ਨੂੰ ਵੀ ਤੰਦਰੁਸਤ ਅਤੇ ਨਿਰੋਗ ਰੱਖਦੇ ਹਨ। ਅਖਰੋਟਾਂ ‘ਚ ਓਮੇਗਾ-3 ਫ਼ੈਟੀ ਐਸਿਡ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ। ਰੋਜ਼ਾਨਾ ਅਖਰੋਟ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਇਸ ਲਈ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਇਨ੍ਹਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਦਿਮਾਗ ਤੇਜ਼ ਕਰੇ – ਅਖਰੋਟ ਦਿਮਾਗ਼ ਲਈ ਬਹੁਤ ਹੀ ਲਾਭਕਾਰੀ ਹਨ। ਅਖਰੋਟਾਂ ‘ਚ ਮੌਜੂਦ ਓਮੈਗਾ-3 ਫ਼ੈਟੀ ਐਸਿਡ ਦਿਮਾਗ਼ ਲਈ ਵੀ ਚੰਗੇ ਹੁੰਦੇ ਹਨ। ਓਮੈਗਾ-3 ਫ਼ੈਟੀ ਐਸਿਡ ਨਾਲ ਸਮਰਿੱਧ ਭੋਜਨ ਖਾਣ ਨਾਲ ਪਾਚਨ ਤੰਤਰ ਸਹੀ ਢੰਗ ਨਾਲ ਕੰਮ ਕਰਦਾ ਹੈ ਅਤੇ ਤੁਹਾਡੀ ਯਾਦਦਾਸ਼ਤ ‘ਚ ਸੁਧਾਰ ਹੁੰਦਾ ਹੈ। ਇਹ ਤਨਾਅ ਨੂੰ ਦੂਰ ਕਰਨ ‘ਚ ਵੀ ਸਹਾਈ ਹੁੰਦਾ ਹੈ।
ਕੈਂਸਰ ਦੇ ਇਲਾਜ ‘ਚ ਅਖਰੋਟ ਹੈ ਲਾਭਕਾਰੀ – ਅਖਰੋਟ ਖਾਣ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਕਾਫ਼ੀ ਹੱਦ ਤਕ ਘੱਟ ਹੋ ਜਾਂਦਾ ਹੈ। ਇਹ ਛੋਟੇ ਆਕਾਰ ਦਾ ਅਖਰੋਟ ਕੈਂਸਰ ਵਰਗੀ ਬੀਮਾਰੀ ਨੂੰ ਵੀ ਟੱਕਰ ਦੇਣ ‘ਚ ਸਮਰੱਥ ਹੈ? ਕੈਂਸਰ ਇੱਕ ਖ਼ਤਰਨਾਕ ਬੀਮਾਰੀ ਹੈ ਜੋ ਇੱਕ ਸਿਹਤਮੰਦ ਜੀਵਨ ਸ਼ੈਲੀ ਦੀ ਸ਼ੁਰੂਆਤ ਨੂੰ ਰੋਕ ਸਕਦੀ ਹੈ। ਅਖਰੋਟ ਐਂਟੀ-ਔਕਸੀਡੈਂਟ ਨਾਲ ਭਰਪੂਰ ਹਨ। ਇਸ ਲਈ ਕੈਂਸਰ ਨਾਲ ਪੀੜਤ ਰੋਗੀ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਹੱਡੀਆਂ ਦੀ ਮਜ਼ਬੂਤੀ ਲਈ – ਅਖਰੋਟ ਹੱਡੀਆਂ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖਣ ਦਾ ਇੱਕ ਬਹੁਤ ਹੀ ਵਧੀਆ ਤਰੀਕਾ ਹੈ। ਅਖਰੋਟ ਖਾਣ ਨਾਲ ਹੱਡੀਆਂ ਖਣਿਜਾਂ ਦਾ ਅਵਸ਼ੋਸ਼ਣ ਚੰਗੀ ਤਰ੍ਹਾਂ ਨਾਲ ਕਰ ਪਾਉਂਦੀਆਂ ਹਨ ਇਸ ਨਾਲ ਕੈਲਸ਼ੀਅਮ ਦੀ ਬਰਬਾਦੀ ਵੀ ਘੱਟ ਹੀ ਹੁੰਦੀ ਹੈ। ਹੱਡੀਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਹ ਸ਼ਰੀਰ ਦੀ ਸੋਜ ਨੂੰ ਵੀ ਘੱਟ ਕਰਦੇ ਹਨ।
ਗਰਭ ਅਵਸਥਾ ‘ਚ ਫ਼ਾਇਦੇਮੰਦ -ਇਹ ਮਾਂ ਦੇ ਗਰਭ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਬੱਚੇ ਨੂੰ ਪੋਸ਼ਿਤ ਕਰ ਤੰਦਰੁਸਤ ਬਣਾਉਂਦੇ ਹਨ। ਇਹ ਬੱਚੇ ਦੇ ਦਿਮਾਗ਼ੀ ਵਿਕਾਸ ਲਈ ਵੀ ਬਹੁਤ ਹੀ ਜ਼ਿਆਦਾ ਲਾਭਕਾਰੀ ਹੈ। ਦਿਨ ‘ਚ ਇੱਕ ਮੁੱਠੀ ਅਖਰੋਟ ਖਾਣ ਨਾਲ ਉਨ੍ਹਾਂ ਔਰਤਾਂ ਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ ਜੋ ਗਰਭਵਤੀ ਹਨ।