ਬੌਰਨਵੀਟਾ ਬਰਫ਼ੀ
ਬੌਰਨਵੀਟਾ ਬਰਫ਼ੀ

ਮਿੱਠਾ ਖਾਣ ਦੇ ਸ਼ੌਕੀਨ ਕਈ ਲੋਕ ਹੁੰਦੇ ਹਨ। ਤੁਸੀਂ ਕਈ ਤਰ੍ਹਾਂ ਦੀ ਬਰਫ਼ੀ ਖਾਧੀ ਹੋਵੇਗੀ, ਪਰ ਕੀ ਤੁਸੀਂ ਬੌਰਨਵੀਟਾ ਬਰਫ਼ੀ ਟ੍ਰਾਈ ਕੀਤੀ ਹੈ? ਜੇਕਰ ਨਹੀਂ ਤਾਂ ਇੱਕ ਵਾਰ ਜ਼ਰੂਰ ਖਾਓ। ਬੌਰਨਵੀਟਾ ਬਰਫ਼ੀ ਬੱਚਿਆਂ ਨੂੰ ਬਹੁਤ ਹੀ ਪਸੰਦ ਆਉਂਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
– 250 ਮਿ.ਲੀ. ਦੁੱਧ (ਦੋ ਭਾਗਾਂ ‘ਚ ਵੰਡਿਆਂ ਹੋਇਆ)
– 150 ਗ੍ਰਾਮ ਬੌਰਨਵੀਟਾ
– 250 ਮਿ.ਲੀ. ਘਿਓ
– 250 ਗ੍ਰਾਮ ਮੈਦਾ
– 650 ਗ੍ਰਾਮ ਚੀਨੀ
– ਪਿਸਤਾ ਸੁਆਦ ਅਨੁਸਾਰ
ਬਣਾਉਣ ਦੀ ਵਿਧੀ
ਇੱਕ ਕੜ੍ਹਾਈ ‘ਚ 50 ਮਿ.ਲੀ. ਦੁੱਧ ਪਾ ਕੇ ਗਰਮ ਕਰੋ। ਹੁਣ ਇਸ ‘ਚ 150 ਗ੍ਰਾਮ ਬੌਰਨਵੀਟਾ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਤਾਂ ਕਿ ਇਹ ਪਿਘਲ ਸਕੇ। ਹੁਣ ਇਸ ਨੂੰ ਇੱਕ ਬਾਊਲ ‘ਚ ਕੱਢ ਲਓ। ਹੁਣ ਕੜ੍ਹਾਈ ‘ਚ 250 ਮਿ.ਲੀ. ਘਿਓ ਅਤੇ 250 ਗ੍ਰਾਮ ਮੈਦਾ ਪਾ ਕੇ ਓਦੋਂ ਤਕ ਭੁੰਨੋ ਜਦੋਂ ਤਕ ਇਸ ਦੀ ਖ਼ੁਸ਼ਬੂ ਨਾ ਆਵੇ। ਬਾਅਦ ‘ਚ ਇਸ ਨੂੰ ਇੱਕ ਬਾਊਲ ‘ਚ ਕੱਢ ਲਓ।
ਇੱਕ ਵੱਖਰੀ ਕੜ੍ਹਾਈ ‘ਚ 650 ਗ੍ਰਾਮ ਚੀਨੀ ਅਤੇ 200 ਮਿ.ਲੀ. ਦੁੱਧ ਪਾ ਕੇ ਗਰਮ ਕਰੋ। ਇਸ ਨੂੰ ਚੰਗੀ ਤਰ੍ਹਾਂ ਉੱਬਲਣ ਦਿਓ। ਬਾਅਦ ‘ਚ ਇਸ ‘ਚ ਬੌਰਨਵੀਟਾ ਅਤੇ ਮੈਦੇ ਦਾ ਮਿਸ਼ਰਣ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਉਸ ਵੇਲੇ ਤਕ ਪਕਾਓ ਜਦੋਂ ਤਕ ਇਹ ਕਿਨਾਰਿਆਂ ਤੋਂ ਤੇਲ ਨਾ ਛੱਡ ਦੇਵੇ।
ਹੁਣ ਇਸ ਮਿਸ਼ਰਣ ਨੂੰ ਤੇਲ ਲੱਗੀ ਥਾਲੀ ‘ਚ ਪਾਓ ਅਤੇ ਪਿਸਤੇ ਨਾਲ ਗਾਰਨਿਸ਼ ਕਰੋ। ਹੁਣ ਠੰਡਾ ਹੋਣ ਲਈ ਰੱਖ ਦਿਓ। ਠੰਡਾ ਹੋਣ ‘ਤੇ ਇਸ ਨੂੰ ਬਰਫ਼ੀ ਦੇ ਟੁੱਕੜਿਆਂ ਦੇ ਆਕਾਰ ‘ਚ ਕੱਟ ਲਓ। ਬੌਰਨਵੀਟਾ ਬਰਫ਼ੀ ਤਿਆਰ ਹੈ। ਇਸ ਨੂੰ ਸਰਵ ਕਰੋ!