ਵੈੱਜ ਸੀਖ ਕਬਾਬ
ਵੈੱਜ ਸੀਖ ਕਬਾਬ
ਵੈੱਜ ਸੀਖ ਕਬਾਬ
ਵੈੱਜ ਸੀਖ ਕਬਾਬ

ਸਬਜ਼ੀਆਂ, ਪਨੀਰ ਅਤੇ ਚੀਜ ਦੀ ਮਦਦ ਨਾਲ ਵੈੱਜ ਸੀਖ ਕਬਾਬ ਬਣਾ ਕੇ ਤੁਸੀਂ ਆਪਣੇ ਘਰ ਦੇ ਮੈਂਬਰਾਂ ਅਤੇ ਘਰ ਆਏ ਮਹਿਮਾਨਾਂ ਨੂੰ ਵੀ ਖ਼ੁਸ਼ ਕਰ ਸਕਦੇ ਹੋ। ਇਹ ਇੱਕ ਕਿਸਮ ਦੇ ਸਨੈਕਸ ਹਨ ਜੋ ਕਿ ਬੇਹੱਦ ਸੁਆਦ ਅਤੇ ਪੋਸ਼ਟਿਕ ਹੁੰਦੇ ਹਨ। ਇਸ ਨੂੰ ਤੰਦੂਰ ਜਾਂ ਫ਼ਿਰ ਮਾਈਕ੍ਰੋਵੇਵ ਵਿੱਚ ਬਣਾਇਆ ਜਾ ਸਕਦਾ ਹੈ। ਤਾਂ ਫ਼ਿਰ ਸਿੱਖਦੇ ਹਾਂ ਵੈੱਜ ਨੂਰਾਨੀ ਸੀਖ ਕਬਾਬ ਬਣਾਉਣ ਦੀ ਵਿਧੀ।
ਸਮੱਗਰੀ
ਮਿਕਸਡ ਕੱਟੀਆਂ ਹੋਈਆਂ ਸਬਜ਼ੀਆਂ – 60 ਗ੍ਰਾਮ
ਉਬਾਲੇ ਹੋਏ ਆਲੂ – 2
ਮਸਲਿਆ ਹੋਇਆ ਪਨੀਰ – 20 ਗ੍ਰਾਮ
ਕੱਟਿਆ ਹੋਈ ਚੁਕੰਦਰ – 10 ਗ੍ਰਾਮ
ਲਾਲ ਅਤੇ ਪੀਲੀ ਸ਼ਿਮਲਾ ਮਿਰਚ ਬਾਰੀਕ ਕੱਟੀ ਹੋਈ – 5 ਗ੍ਰਾਮ
ਚੀਜ਼ – 20 ਗ੍ਰਾਮ
ਬਰੈੱਡ ਸਲਾਈਸ ਦਾ ਚੂਰਾ – 4 ਪੀਸ
ਕੱਟਿਆ ਹੋਇਆ ਅਦਰਕ – 5 ਗ੍ਰਾਮ
ਕੱਟਿਆ ਹੋਇਆ ਲਸਣ – 5 ਗ੍ਰਾਮ
ਜ਼ੀਰਾ ਪਾਊਡਰ – 1 ਚੁੱਟਕੀ
ਨਮਕ ਸੁਆਦ ਅਨੁਸਾਰ
ਕਾਲਾ ਨਮਕ ਅਤੇ ਸਫ਼ੈਦ ਮਿਰਚ ਪਾਊਡਰ ਸੁਆਦ ਅਨੁਸਾਰ
ਹਰਾ ਧਨੀਆ – 5 ਗ੍ਰਾਮ
ਵਿਧੀ
ਸਾਰੀ ਸਮੱਗਰੀ ਨੂੰ ਮਿਲਾ ਕੇ ਥੋੜ੍ਹਾ ਜਿਹਾ ਮਿਸ਼ਰਣ ਹੱਥ ਵਿੱਚ ਲੈ ਕੇ ਉਸ ਦਾ ਗੋਲਾ ਬਣਾ ਕੇ ਸੀਖ ਵਿੱਚ ਲਗਾਓ। ਗਿੱਲੇ ਹੱਥਾਂ ਦੇ ਨਾਲ ਸੀਖ ਦੇ ਆਸ ਪਾਸ ਮਿਸ਼ਰਣ ਲਪੇਟੋ ਅਤੇ ਤੰਦੂਰ ਵਿੱਚ ਪਕਾਓ। ਪੱਕ ਜਾਣ ‘ਤੇ ਸੀਖ ਤੋਂ ਕੱਢ ਕੇ ਗਰਮਾ-ਗਰਮ ਪਰੋਸੋ।