ਵਿਗਿਆਨ ਦਾ ਕ੍ਰਿਸ਼ਮਾ: ਹੁਣ ਮਨੁੱਖਾਂ ਨੂੰ ਲੱਗੇਗੀ ਤੀਜੀ ਬਾਂਹ !
ਵਿਗਿਆਨ ਦਾ ਕ੍ਰਿਸ਼ਮਾ: ਹੁਣ ਮਨੁੱਖਾਂ ਨੂੰ ਲੱਗੇਗੀ ਤੀਜੀ ਬਾਂਹ !

ਇੰਜਨੀਅਰਾਂ ਨੇ ਅਜਿਹੀ ‘ਰੋਬੋਟਿਕ ਬਾਂਹ’ ਬਣਾਈ ਹੈ ਜੋ ਲੋਕਾਂ ਨੂੰ ਖਾਣਾ ਖਵਾਉਣ ਦੇ ਕੰਮ ਆਏਗੀ। ਇਸ ਰੋਬੋਟਿਕ ਬਾਂਹ ਨੂੰ ਇੰਜਨੀਅਰਾਂ ਨੇ ‘ਆਰਮ-ਏ-ਡਾਈਨ’ ਦਾ ਨਾਂ ਦਿੱਤਾ ਹੈ। ਇੰਜਨੀਅਰਾਂ ਮੁਤਾਬਕ ਇਸ ਬਾਂਹ ਨੂੰ ਕਿਸੇ ਵੀ ਵਿਅਕਤੀ ਦੀ ਛਾਤੀ ਨੇੜੇ ਲਾਇਆ ਜਾ ਸਕਦਾ ਹੈ। ਇਹ ਬੰਦੇ ਨੂੰ ਖਾਣਾ ਖਵਾਉਣ ਦੇ ਸਮਰਥ ਹੈ। ਫਿਲਹਾਲ ਇਹ ਸਿਰਫ ਪ੍ਰੋਟੋਟਾਈਪ ਹੈ ਜਿਸ ਨੂੰ ਲੋਕਾਂ ਨੂੰ ਖਾਣਾ ਖਵਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ।

ਇੱਕੋ ਵੇਲੇ ਦੋ ਜਣਿਆਂ ਨੂੰ ਖਵਾਏਗੀ ਖਾਣਾ

ਇਸ ਰੋਬੋਟਿਕ ਬਾਂਹ ਨੂੰ ਆਸਟ੍ਰੇਲੀਆ ਦੀ ਆਰਐਮਆਈਟੀ ਯੂਨੀਵਰਸਿਟੀ ਤੇ ਇੰਡੀਅਨ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ ਡਿਜ਼ਾਈਨ ਦੀ ਲੈਬ ਵਿੱਚ ਤਿਆਰ ਕੀਤਾ ਗਿਆ ਹੈ। ਇਸ ਨੂੰ ਬਣਾਉਣ ਵਾਲੇ ਇੰਜਨੀਅਰਾਂ ਨੇ ਦੱਸਿਆ ਕਿ ਇਹ ਬਾਂਹ ਲੋਕਾਂ ਦਾ ਖਾਣਾ ਖਾਣ ਦਾ ਤਜਰਬਾ ਬਦਲ ਦਏਗੀ।

ਲੋਕ ਇਸ ਨੂੰ ਤੀਜੀ ਬਾਂਹ ਵਾਂਗ ਇਸਤੇਮਾਲ ਕਰ ਸਕਦੇ ਹਨ। ਇਹ ਬਾਂਹ ਇੱਕ ਵਾਰ ’ਚ ਦੋ ਜਣਿਆਂ ਨੂੰ ਖਾਣਾ ਖਵਾ ਸਕਦੀ ਹੈ। ਇਹ ਸਿਰਫ ਉੱਪਰ ਤੇ ਥੱਲੇ ਹੀ ਮੂਵ ਕਰ ਸਕਦੀ ਹੈ। ਯਾਨੀ ਜੇ ਇਸ ਨੂੰ ਪਾ ਕੇ ਮੂੰਹ ਇਸ ਦੇ ਸਾਹਮਣੇ ਲੈ ਕੇ ਜਾਣਾ ਪਏਗਾ। ਸੁਰੱਖਿਆ ਕਾਰਨਾਂ ਦੀ ਵਜ੍ਹਾ ਕਰਕੇ ਇਹ 10 ਸੈਂਟੀਮੀਟਰ ਪਹਿਲਾਂ ਖਾਣਾ ਛੱਡ ਦਿੰਦੀ ਹੈ।

ਚਿਹਰੇ ਦੇ ਹਾਵ-ਭਾਵ ਵੀ ਪੜ੍ਹ ਸਕਦੀ ਬਾਂਹ

ਰੋਬੋਟਿਕ ਬਾਂਹ ਲੋਕਾਂ ਦੇ ਚਿਹਰੇ ਦੇ ਹਾਵ-ਭਾਵ ਪਛਾਣ ਕੇ ਉਨ੍ਹਾਂ ਨੂੰ ਖਾਣਾ ਖਵਾ ਸਕਦੀ ਹੈ। ਜਿਵੇਂ, ਜੇ ਇਸ ਬਾਂਹ ਨੂੰ ਪਾਉਣ ਵਾਲਾ ਵਿਅਕਤੀ ਖ਼ੁਸ਼ ਹੈ ਤਾਂ ਇਹ ਉਸ ਨੂੰ ਖਾਣਾ ਖਿਲਾਏਗੀ ਪਰ ਜੇ ਬੰਦਾ ਨਾਰਾਜ਼ ਜਾਂ ਗੁੱਸੇ ਹੈ ਤਾਂ ਇਹ ਉਸ ਨੂੰ ਖਾਣਾ ਨਹੀਂ ਖਿਲਾਏਗੀ।