ਟਿੱਕਾ ਸੈਂਡਵਿੱਚ
ਟਿੱਕਾ ਸੈਂਡਵਿੱਚ
ਟਿੱਕਾ ਸੈਂਡਵਿੱਚ
ਟਿੱਕਾ ਸੈਂਡਵਿੱਚ

ਸੈਂਡਵਿੱਚ ਤਾਂ ਸਾਰਿਆਂ ਨੂੰ ਬਹੁਤ ਪਸੰਦ ਹੁੰਦੇ ਹਨ। ਇਸ ਨੂੰ ਕਈ ਤਰੀਕਿਆਂ ਨਾਲ ਤਿਆਰ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਗਰਿਲ ਕਰ ਕੇ ਅਤੇ ਬਿਨਾਂ ਗਰਿਲ ਕਰਨਾ ਸ਼ਾਮਿਲ ਹੈ। ਅੱਜ ਅਸੀਂ ਤੁਹਾਨੂੰ ਗਰਿੱਲ ਕਰ ਕੇ ਤਿਆਰ ਚਿਕਨ ਟਿੱਕਾ ਸੈਂਡਵਿੱਚ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਖਾਣ ਵਿੱਚ ਬਹੁਤ ਸੁਆਦ ਅਤੇ ਹੈਲਦੀ ਵੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
ਬੋਨਲੈੱਸ ਚਿਕਨ – 450 ਗ੍ਰਾਮ
ਅਦਰਕ/ਲਸਣ ਦਾ ਪੇਸਟ – 1 ਚੱਮਚ
ਨਮਕ – 1 ਚੱਮਚ
ਲਾਲ ਮਿਰਚ – 1,1/2 ਚੱਮਚ
ਧਨੀਆ ਪਾਊਡਰ – 1/2 ਚੱਮਚ
ਗਰਮ ਮਸਾਲਾ – 1/2 ਚੱਮਚ
ਸੰਘਣਾ ਦਹੀਂ – 70 ਗ੍ਰਾਮ
ਨਿੰਬੂ ਦਾ ਰਸ – 1 ਚੱਮਚ
ਬਟਰ – 1 ਚੱਮਚ
ਧਨੀਆ – 2 ਚੱਮਚ
ਬਰੈੱਡ ਸਲਾਈਸ
ਬਟਰ – ਬਰੱਸ਼ ਕਰਨ ਲਈ
ਪਨੀਰ ਸਲਾਈਸ – ਸਵਾਦ ਲਈ
ਵਿਧੀ
1. ਬਾਊਲ ਵਿੱਚ 450 ਗ੍ਰਾਮ ਬੋਨਲੈੱਸ ਚਿਕਨ, 1 ਚੱਮਚ ਅਦਰਕ-ਲਸਣ ਦਾ ਪੇਸਟ, 1 ਚੱਮਚ ਨਮਕ, 1/2 ਚੱਮਚ ਲਾਲ ਮਿਰਚ, 1/2 ਚੱਮਚ ਧਨੀਆ ਪਾਊਡਰ, 1/2 ਚੱਮਚ ਗਰਮ ਮਸਾਲਾ, 70 ਗ੍ਰਾਮ ਸੰਘਣਾ ਦਹੀਂ, 1 ਚੱਮਚ ਨਿੰਬੂ ਦਾ ਰਸ, ਆਦਿ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ 30 ਮਿੰਟ ਮੈਰੀਨੇਟ ਹੋਣ ਲਈ ਰੱਖ ਦਿਓ।
2. ਪੈਨ ਵਿੱਚ 1 ਚੱਮਚ ਬਟਰ ਗਰਮ ਕਰ ਕੇ ਉਸ ਵਿੱਚ ਮਸਾਲੇਦਾਰ ਮੈਰੀਨੇਟ ਚਿਕਨ ਚੰਗੀ ਤਰ੍ਹਾਂ ਨਾਲ ਪਕਾਓ। ਜਦੋਂ ਤਕ ਇਹ ਪਿੰਕ ਕਲਰ ਦਾ ਨਾ ਹੋਵੇ ਜਾਵੇ।
3. ਹੁਣ ਇਸ ਵਿੱਚ 2 ਚੱਮਚ ਧਨੀਆ ਮਿਕਸ ਕਰੋ ਅਤੇ ਸੇਕ ਤੋਂ ਹਟਾ ਕੇ ਇੱਕ ਪਾਸੇ ਰੱਖ ਦਿਓ।
4. ਬਰੈੱਡ ਸਲਾਈਸ ਲੈ ਕੇ ਉਸ ਦੇ ‘ਤੇ ਬਟਰ ਲਗਾਓ ਅਤੇ ਫ਼ਿਰ ਪੱਕਿਆ ਹੋਇਆ ਚਿਕਨ ਫ਼ੈਲਾਓ।
5. ਫ਼ਿਰ ਇਸ ‘ਤੇ ਪਨੀਰ ਦੇ ਸਲਾਈਸ ਟਿਕਾਓ ਅਤੇ ਦੂੱਜੇ ਬਰੈੱਡ ਸਲਾਈਸ ਨਾਲ ਕਵਰ ਕਰੋ।
6. ਹੁਣ ਸੈਂਡਵਿੱਚ ਨੂੰ ਗਰਿਲ ਮਸ਼ੀਨ ‘ਚ ਰੱਖ ਕੇ ਇਸ ਦੇ ਬਰਸ਼ ਨਾਲ ਬਟਰ ਲਗਾਓ ਅਤੇ ਉਸ ਵੇਲੇ ਤਕ ਗਰਿਲ ਕਰੋ ਜਦੋਂ ਤਕ ਬਰਾਊਨ ਅਤੇ ਕੁਰਕੁਰਾ ਨਾ ਹੋ ਜਾਵੇ।
7. ਸੈਂਡਵਿੱਚ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅੱਧਾ ਕਰ ਕੇ ਸਰਵ ਕਰੋ।