ਮੁੰਬਈ: ਛੇ ਮਹੀਨੇ ਪਹਿਲਾਂ ਗੁਪਚੁੱਪ ਤਰੀਕੇ ਨਾਲ ਵਿਆਹ ਕਰਕੇ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਨੇ ਹੈਰਾਨ ਕੀਤਾ ਨੇਹਾ ਦੇ ਗਰਭਵਤੀ ਹੋਣ ਦੀ ਖ਼ਬਰ ਦਾ ਐਲਾਨ ਕਰਕੇ। ਖੈਰ ਹੁਣ ਦੋਵਾਂ ਦੇ ਘਰ ਇੱਕ ਮਹਿਮਾਨ ਆ ਗਈ ਹੈ।ਜੀ ਹਾਂ, ਬੀਤੇ ਦਿਨੀਂ ਨੇਹਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਖ਼ਬਰਾਂ ਨੇ ਕਿ ਨੇਹਾ ਤੇ ਅੰਗਦ ਦੇ ਘਰ 18 ਨਵੰਬਰ ਦੀ ਸਵੇਰ ਬੇਟੀ ਨੇ ਜਨਮ ਲਿਆ। ਨੇਹਾ ਮੁੰਬਈ ਦੇ ਵੀਮੇਨਸ ਹਸਪਤਾਲ ‘ਚ ਦਾਖਲ ਹੋਈ ਸੀ। ਦੋਵਾਂ ਨੇ ਨੇਹਾ ਦੀ ਪ੍ਰੈਗਨੈਂਸੀ ਦੀਆਂ ਖ਼ਬਰਾਂ ਕਰਕੇ ਜਲਦੀ ਵਿਆਹ ਕਰ ਲਿਆ ਸੀ।ਨੇਹਾ ਤੇ ਅੰਗਦ ਦੇ ਅਫੇਅਰ ਦੀਆਂ ਖ਼ਬਰਾਂ ਉਦੋਂ ਸੁਰਖੀਆਂ ‘ਚ ਆਈਆਂ ਸੀ ਜਦੋਂ ਇਸ ਕੱਪਲ ਨੂੰ ਨਵੰਬਰ 2017 ‘ਚ ਜ਼ਹੀਰ ਖ਼ਾਨ ਦੇ ਵਿਆਹ ਦੀ ਰਿਸੈਪਸ਼ਨ ‘ਚ ਸਪੋਟ ਕੀਤਾ ਗਿਆ ਸੀ। ਦੋਵਾਂ ਨੇ ਕਦੇ ਆਪਣੇ ਰਿਸ਼ਤੇ ਬਾਰੇ ਕੁਝ ਨਹੀਂ ਕਿਹਾ ਸੀ। ਇੱਕ ਸਾਲ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਮਈ 2018 ‘ਚ ਵਿਆਹ ਕੀਤਾ ਸੀ।