ਅਦਾਕਾਰਾ ਉਰਵਸ਼ੀ ਰੌਤੇਲਾ ਨੇ ਹਾਲ ਹੀ ਵਿੱਚ ਫੋਟੋਸ਼ੂਟ ਕਰਵਾਇਆ ਹੈ ਜਿਸ ਵਿੱਚ ਉਹ ਕਾਫੀ ਖ਼ੂਬਸੂਰਤ ਲੱਗ ਰਹੀ ਹੈ। ਇਸ ਫੋਟੋਸ਼ੂਟ ਲਈ ਉਸ ਨੇ ਪੀਲੇ ਰੰਗ ਦੀ ਡਿਜ਼ਾਇਨਰ ਡਰੈਸ ਪਾਈ ਹੋਈ ਹੈ।ਇਸ ਦੌਰਾਨ ਉਸ ਨੇ ਵੱਖਰੇ-ਵੱਖਰੇ ਪੋਜ਼ ਦਿੱਤੇ।ਇਸ ਮੌਕੇ ਉਸ ਨੇ ਬਾਡੀ ਫਲਾਂਟ ਕਰਨ ਤੋਂ ਗੁਰੇਜ਼ ਨਹੀਂ ਕੀਤਾ।ਇਸ ਤੋਂ ਪਹਿਲਾਂ ਅਦਾਕਾਰਾ ਨੂੰ ਕਾਲ਼ੇ ਰੰਗ ਦੀ ਪਾਰਦਰਸ਼ੀ ਡ੍ਰੈੱਸ ਵਿੱਚ ਦੇਖਿਆ ਗਿਆ ਸੀ।ਅਦਾਕਾਰਾ ਤੋਂ ਇਲਾਵਾ ਉਰਵਸ਼ੀ ਮਾਡਲ ਵੀ ਰਹਿ ਚੁੱਕੀ ਹੈ।ਉਰਵਸ਼ੀ ਨੇ ਫਿਲਮ ‘ਸਿੰਘ ਸਾਬ੍ਹ ਦ ਗਰੇਟ’ ਤੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ2016 ਵਿੱਚ ਉਸ ਨੇ ‘ਸਨਮ ਰੇ’ ਵਿੱਚ ਬੇਹਤਰੀਨ ਪ੍ਰਦਰਸ਼ਨ ਕੀਤਾ।2012 ਵਿੱਚ ਉਸ ਨੇ ਮਿਸ ਇੰਡੀਆ ਦਾ ਖਿਤਾਬ ਵੀ ਜਿੱਤਿਆ ਸੀ ਜਿਸ ਦੇ ਬਾਅਦ ਹੀ ਉਸ ਨੇ ਮਾਡਲਿੰਗ ਦੀ ਦੁਨੀਆ ਵਿੱਚ ਪੈਰ ਧਰਿਆ।ਉਰਵਸ਼ੀ ਨੂੰ ਕਸਰਤ ਤੇ ਯੋਗਾ ਕਰਨਾ ਬੇਹੱਦ ਪਸੰਦ ਹੈ। ਆਪਣੇ ਸੋਸ਼ਲ ਮੀਡੀਆ ’ਤੇ ਉਹ ਅਕਸਰ ਹੀ ਫਿਟਨਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।