ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦਾ ਵਿਆਹ ਹੋ ਚੁੱਕਿਆ ਹੈ। ਦੋਨਾਂ ਨੇ ਪਹਿਲਾਂ 14 ਨਵੰਬਰ ਨੂੰ ਕੋਂਕਣੀ ਰੀਤਾਂ ਮੁਤਾਬਕ ਤੇ ਬਾਅਦ ‘ਚ 15 ਨਵੰਬਰ ਨੂੰ ਸਿੰਧੀ ਰੀਤਾਂ ਮੁਤਾਬਕ ਵਿਆਹ ਕਰਵਾਇਆ। ਵਿਆਹ ਇਟਲੀ ਦੇ ਲੇਕ ਕੋਮੋ ‘ਚ ਹੋਇਆ। ਸਭ ਨੂੰ ਦੋਨਾਂ ਦੇ ਵਿਆਹ ਦੀ ਤਸਵੀਰਾਂ ਦੀ ਉਡੀਕ ਸੀ, ਜੋ ਹੁਣ ਖ਼ਤਮ ਹੋ ਗਈ ਹੈ। ਵਿਆਹ ਤੋਂ ਬਾਅਦ ਹੀ ਰਣਵੀਰ ਸਿੰਘ ਨੇ ਆਪਣੇ ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਦੋਨੋਂ ਵਿਆਹਾਂ ਦੀ ਪਹਿਲੀ ਤਸਵੀਰ ਨੂੰ ਸ਼ੇਅਰ ਕੀਤਾ ਜਿਸ ਨੂੰ ਫੈਨਸ ਨੇ ਖੂਬ ਪਸੰਦ ਕਰ ਰਹੇ ਹਨ।ਇਸ ਦੇ ਨਾਲ ਹੀ ਰਣਵੀਰ ਨੇ ਕੈਪਸ਼ਨ ‘ਚ ਦਿਲ ਵਾਲੀ ਇਮੋਜ਼ੀ ਵੀ ਪਾਈ ਹੈ। ਰਣਵੀਰ ਦਾ ਕੈਪਸ਼ਨ ‘ਚ ਇਸ ਇਮੋਜ਼ੀ ਨੂੰ ਸ਼ੇਅਰ ਕਰਨਾ ਹੀ ਬਹੁਤ ਕੁਝ ਦੱਸ ਰਿਹਾ ਹੈ। ਸਿੰਧੀ ਰੀਤਾਂ ਮੁਤਾਬਕ ਹੋਏ ਵਿਆਹ ‘ਚ ਦੀਪਿਕਾ ਨੇ ਖੂਬਸੂਰਤ ਲਾਲ ਰੰਗ ਦਾ ਲਹਿੰਦਾ ਪਾਇਆ ਅਤੇ ਇਸ ਲਹਿੰਗੇ ਦੀ ਖਾਸੀਅਤ ਸੀ ਇਸ ਦਾ ਦੁਪੱਟਾ, ਜਿਸ ‘ਤੇ ਕੁਝ ਮੰਤਰ ਲਿਖਿਆ ਹੋਇਆ ਸੀ। ਉੱਧਰ ਰਣਵੀਰ ਨੇ ਵੀ ਮੈਚਿੰਗ ਸ਼ੇਰਵਾਨੀ ਪਾਈ ਸੀ।ਕੋਂਕਣੀ ਵਿਆਹ ਦੀ ਗੱਲ ਕੀਤੀ ਜਾਏ ਤਾਂ ਉਸ ‘ਚ ਰਣਵੀਰ ਦੇ ਚਹਿਰੇ ‘ਤੇ ਵੱਖਰੀ ਹੀ ਖੁਸ਼ੀ ਨਜ਼ਰ ਆ ਰਹੀ ਹੈ। ਇਸ ਵਿਆਹ ਲਈ ਦੀਪਿਕਾ ਨੇ ਯੈਲੋ ਕਲਰ ਦੀ ਸਾੜੀ ਅਤੇ ਰਣਵੀਰ ਨੇ ਵ੍ਹਾਈਟ ਤੇ ਗੋਲਡਨ ਕੱਪੜੇ ਪਾਏ ਸੀ। ਰਣਵੀਰ-ਦੀਪਿਕਾ ਨੂੰ ਫੈਨਸ ‘ਦੀਪਵੀਰ’ ਕਹਿੰਦੇ ਹਨ। ਦੋਨੋਂ ਇੱਕ ਦੂਜੇ ਨੂੰ 6 ਸਾਲ ਤੋਂ ਡੇਟ ਕਰ ਰਹੇ ਸੀ ਜੋ ਹੁਣ ਪਤੀ-ਪਤਨੀ ਬਣ ਗਏ ਹਨ।