ਆਪ੍ਰੇਸ਼ਨ ਥੀਏਟਰ ਵਿੱਚ ਕਈ ਵਾਰ ਅਜਿਹੇ ਹੈਰਾਨੀਜਨਕ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ‘ਤੇ ਯਕੀਨ ਕਰਨਾ ਮੁਸ਼ਕਲ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਹੈਰਾਨ ਕਰਨ ਵਾਲੇ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ।ਡਾਕਟਰਾਂ ਦੀ ਗ਼ਲਤੀ ਕਾਰਨ ਇੱਕ ਸਿਹਤਮੰਦ ਔਰਤ ਨੂੰ ਹੁਣ ਜ਼ਿੰਦਗੀ ਭਰ ਇੱਕੋ ਗੁਰਦੇ ਨਾਲ ਜਿਊਣਾ ਪਵੇਗਾ।ਦਰਅਸਲ, ਡਾਕਟਰਾਂ ਨੇ ਗ਼ਲਤੀ ਨਾਲ ਔਰਤ ਦੀ ਸਹੀ ਕਿਡਨੀ ਨੂੰ ਸਰੀਰ ਵਿੱਚ ਵਧਣ ਵਾਲੇ ਕੈਂਸਰਨੁਮਾ ਅੰਗ ਸਮਝ ਕੇ ਆਪ੍ਰੇਸ਼ਨ ਕਰਕੇ ਬਾਹਰ ਕੱਢ ਦਿੱਤਾ।ਇੱਕ ਕਾਰ ਦੁਰਘਟਨਾ ਤੋਂ ਬਾਅਦ ਮਾਰੀਨ ਪੈਚਿਓ ਨਾਂ ਦੀ ਔਰਤ ਨੂੰ ਢੂਹੀ ਵਿੱਚ ਤੇਜ਼ ਦਰਜ ਰਹਿਣ ਲੱਗਾ। ਦਰਦ ਵਧਣ ‘ਤੇ ਮਾਰੀਨ ਨੇ ਵੈਲਿੰਗਟਨ ਰੀਜਨਲ ਮੈਡੀਕਲ ਕੇਂਦਰ ‘ਤੇ ਜਾਂਚ ਕਰਵਾਈ।ਜਾਂਚ ਦੌਰਾਨ ਪਾਇਆ ਗਿਆ ਕਿ ਇਹ ਦਰਦ ਹੱਡੀਆਂ ਵਿੱਚ ਹੋ ਰਿਹਾ ਹੈ। ਅਜਿਹੇ ਵਿੱਚ ਡਾਕਟਰਾਂ ਨੇ ਔਰਤ ਦਾ ਆਪ੍ਰੇਸ਼ਨ ਕਰ ਦਿੱਤਾ।ਆਪ੍ਰੇਸ਼ਨ ਤੋਂ ਪਹਿਲਾਂ ਡਾਕਟਰਾਂ ਨੇ ਇਸ ਔਰਤ ਦੀਆਂ ਦੋ ਐਮਆਰਆਈ ਰਿਪੋਰਟ ਤਕ ਚੈੱਕ ਨਹੀਂ ਕੀਤੀ, ਜਿਸ ਵਿੱਚ ਸਾਫ਼ ਦੱਸਿਆ ਗਿਆ ਸੀ ਕਿ ਮਹਿਲਾ ਦੀ ਪੈਲਵਿਕ ਕਿਡਨੀ ਹੈ ਉਹ ਵੀ ਬਿਲਕੁਲ ਤੰਦਰੁਸਤ।ਆਪ੍ਰੇਸ਼ਨ ਤੋਂ ਪਹਿਲਾਂ ਡਾਕਟਰਾਂ ਨੇ ਦੇਖਿਆ ਕਿ ਔਰਤ ਦੇ ਪੈਲਵਿਕ ਵਿੱਚ ਕੋਈ ਮਾਸ ਦਾ ਟੁਕੜਾ ਸੀ, ਜਿਸ ਨੂੰ ਕੈਂਸਰ ਦਾ ਨਾਂ ਦੇ ਦਿੱਤਾ ਗਿਆ ਤੇ ਐਮਰਜੈਂਸੀ ਹਾਲਤ ਵਿੱਚ ਉਸ ਔਰਤ ਦਾ ਆਪ੍ਰੇਸ਼ਨ ਕਰ ਦਿੱਤਾ ਗਿਆ। ਆਪ੍ਰੇਸ਼ਨ ਵਿੱਚ ਇਸ ਮਾਸ ਦੇ ਟੁਕੜੇ ਯਾਨੀ ਪੈਲਵਿਕ ਕਿਡਨੀ ਨੂੰ ਹੀ ਕੱਢ ਦਿੱਤਾ ਗਿਆ।ਜਦ ਔਰਤ ਨੂੰ ਹੋਸ਼ ਆਈ ਤਾਂ ਉਸ ਦਾ ਦਰਦ ਤਾਂ ਠੀਕ ਹੋ ਗਿਆ, ਪਰ ਬਾਅਦ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਗੁਰਦਾ ਕੱਢਿਆ ਜਾ ਚੁੱਕਾ ਹੈ। ਹੁਣ ਇਸ ਔਰਤ ਨੂੰ ਨਾ ਸਿਰਫ ਕ੍ਰੌਨਿਕ ਕਿਡਨੀ ਡਿਜ਼ੀਜ਼ ਹੋਣ ਦਾ ਡਰ ਹੈ, ਬਲਕਿ ਕਿਡਨੀ ਫੇਲ੍ਹ ਹੋਣ ਦਾ ਖ਼ਤਰਾ ਵੀ ਹੈ।ਅਜਿਹੇ ਵਿੱਚ ਮਾਰੀਨ ਨੇ ਕਾਨੂੰਨੀ ਮਦਦ ਲਈ। ਹਾਲਾਂਕਿ, ਉਹ ਕੇਸ ਤਾਂ ਜਿੱਤ ਗਈ ਪਰ ਡਾਕਟਰਾਂ ਵੱਲੋਂ ਹੋਈ ਗ਼ਲਤੀ ਨੂੰ ਸੁਧਾਰਿਆ ਨਹੀਂ ਜਾ ਸਕਦਾ।