ਹਿੰਦੀ ਫ਼ਿਲਮ ਇੰਡਸਟਰੀ ਦੇ ਮਿਸਟਰ ਇੰਡੀਆ ਅਨਿਲ ਕਪੂਰ ਹਾਊਸਫ਼ੁੱਲ 4 ਵਿੱਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਬੌਲੀਵੁਡ ਫ਼ਿਲਮਸਾਜ਼ ਸਾਜਿਦ ਨਾਡਿਆਡਵਾਲਾ ਆਪਣੀ ਸੁਪਰਹਿੱਟ ਸੀਰੀਜ਼ ਹਾਊਸਫ਼ੁੱਲ ਦਾ ਚੌਥਾ ਭਾਗ ਬਣਾਉਣ ਜਾ ਰਿਹਾ ਹੈ। ਫ਼ਿਲਮ ਦੀ ਸ਼ੂਟਿੰਗ ਹਾਲ ਹੀ ‘ਚ ਸ਼ੁਰੂ ਹੋਈ। ਇਸ ‘ਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਪੂਜਾ ਹੈਗੜੇ, ਕ੍ਰਿਤੀ ਖਰਬੰਦਾ ਅਤੇ ਕ੍ਰਿਤੀ ਸੈਨਨ ਵਰਗੇ ਕਲਾਕਾਰ ਕੰਮ ਕਰ ਰਹੇ ਹਨ। ਚਰਚਾ ਹੈ ਕਿ ਅਦਾਕਾਰ ਨਾਨਾ ਪਾਟੇਕਰ ਵੀ ਇਸ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾ ਰਿਹਾ ਸੀ, ਪਰ ਅਭਿਨੇਤਰੀ ਤਨੁਸ਼ਿਰੀ ਦੱਤਾ ਦੁਆਰਾ ਲਗਾਏ ਗਏ ਛੇੜਛਾੜ ਦੇ ਇਲਜ਼ਾਮ ਨੂੰ ਦੇਖਦੇ ਹੋਏ ਉਸ ਨੇ ਖ਼ੁਦ ਨੂੰ ਹਾਊਸਫ਼ੁੱਲ-4 ਨਾਲੋਂ ਵੱਖ ਕਰ ਲਿਆ ਹੈ। ਵੈਸੇ ਨਾਨਾ ਪਾਟੇਕਰ ਨੇ ਜੈਸਲਮੇਰ ‘ਚ ਇਸ ਫ਼ਿਲਮ ਦੀ ਛੇ ਦਿਨ ਦੀ ਸ਼ੂਟਿੰਗ ਵੀ ਕਰ ਲਈ ਸੀ। ਸੂਤਰਾਂ ਅਨੁਸਾਰ, ਇਸ ਫ਼ਿਲਮ ‘ਚ ਹੁਣ ਨਾਨਾ ਪਾਟੇਕਰ ਦੀ ਜਗ੍ਹਾ ਬਾਕੀ ਰਹਿੰਦੀ ਸ਼ੂਟਿੰਗ ਲਈ ਅਨਿਲ ਕਪੂਰ ਨੂੰ ਲਿਆ ਜਾ ਸਕਦਾ ਹੈ।