ਰੋਜ਼-ਰੋਜ਼ ਬੱਚਿਆਂ ਨੂੰ ਲੰਚ ਬੋਕਸ ਵਿੱਚ ਕੀ ਦੇਈਏ? ਜੇਕਰ ਤੁਸੀਂ ਵੀ ਇਸ ਸਵਾਲ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਡੀ ਇਸ ਪਰੇਸ਼ਾਨੀ ਦਾ ਹੱਲ ਹੈ ਹੈਲਦੀ ਪਨੀਰ ਫ਼ਰੈਂਕੀ। ਪਨੀਰ ਮਿਕਸ ਵੈਜੀਟੇਬਲਸ ਦਾ ਕਾਂਬੀਨੇਸ਼ਨ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਅਤੇ ਇਸ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ। ਵੈਜੀਟੇਬਲ ਤੁਸੀਂ ਸੁਆਦ ਅਨੁਸਾਰ ਪਾ ਸਕਦੇ ਹੋ। ਇਹ ਜ਼ਰੂਰੀ ਨਹੀਂ ਤੁਸੀਂ ਪਨੀਰ ਨਾਲ ਹੀ ਇਸ ਨੂੰ ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਪਨੀਰ ਫ਼ਰੈਂਕੀ ਬਣਾਉਣ ਦੀ ਆਸਾਨ ਵਿਧੀ ਬਾਰੇ।
ਸਮੱਗਰੀ
ਮੈਦਾ – 250 ਗ੍ਰਾਮ
ਨਮਕ – 1/2 ਚੱਮਚ
ਪਾਣੀ – 100 ਮਿਲੀਲਿਟਰ ਤੇਲ
ਪਿਆਜ਼ ਦਾ ਪੇਸਟ – 280 ਗ੍ਰਾਮ
ਅਦਰਕ-ਲਸਣ ਦਾ ਪੇਸਟ – 1, 1/2 ਚੱਮਚ
ਲਾਲ ਮਿਰਚ – 2 ਚੱਮਚ
ਧਨੀਆ ਪਾਊਡਰ – 2 ਚੱਮਚ
ਗਰਮ ਮਸਾਲਾ – 2 ਚੱਮਚ
ਟਮਾਟਰ ਪਿਊਰੀ – 230 ਗ੍ਰਾਮ
ਕਾਜੂ ਪੇਸਟ – 1, 1/2 ਚੱਮਚ
ਦਹੀਂ – 3 ਚੱਮਚ
ਨਮਕ – 1,1/2 ਚੱਮਚ
ਧਨੀਆ – 2 ਚੱਮਚ
ਪਨੀਰ – 400 ਗ੍ਰਾਮ
ਤੇਲ – ਬ੍ਰਸ਼ਿੰਗ ਲਈ
ਪਿਆਜ਼ – ਸੁਆਦ ਅਨੁਸਾਰ
ਫ਼ਰੈਂਕੀ ਮਸਾਲਾ – ਛਿੜਕਾਉਣ ਲਈ
ਸਿਰਕਾ – ਸੁਆਦ ਲਈ
ਵਿਧੀ
1. ਇੱਕ ਕਟੋਰੇ ਵਿੱਚ 250 ਗ੍ਰਾਮ ਮੈਦਾ, 1/2 ਚੱਮਚ ਨਮਕ ਅਤੇ 100 ਮਿਲੀਲਿਟਰ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।
2. ਆਟਾ ਗੁੰਨਣ ਤੋਂ ਬਾਅਦ 1 ਵੱਡਾ ਚੱਮਚ ਤੇਲ ਲਗਾ ਕੇ 30 ਮਿੰਟ ਲਈ ਇਸ ਨੂੰ ਸਾਈਡ ‘ਤੇ ਰੱਖ ਦਿਓ।
3. ਇੱਕ ਪੈਨ ਵਿੱਚ 2 ਚੱਮਚ ਤੇਲ ਗਰਮ ਕਰੋ ਅਤੇ ਉਸ ਵਿੱਚ 280 ਗ੍ਰਾਮ ਪਿਆਜ਼ ਦਾ ਪੇਸਟ ਪਾ ਕੇ ਬਰਾਉਨ ਹੋਣ ਤੱਕ ਭੁੰਨ ਲਓ।
4. 1, 1/2 ਚੱਮਚ ਅਦਰਕ-ਲਸਣ ਪੇਸਟ ਪਾ ਕੇ 2-3 ਮਿੰਟ ਲਈ ਪਕਾ ਲਓ।
5. ਫ਼ਿਰ 2 ਚੱਮਚ ਲਾਲ ਮਿਰਚ, 2 ਚੱਮਚ ਧਨੀਆ ਪਾਊਡਰ ਅਤੇ 2 ਚੱਮਚ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਹਿਲਾਓ।
6. ਹੁਣ ਇਸ ‘ਚ 230 ਗ੍ਰਾਮ ਟਮਾਟਰ ਪਿਊਰੀ ਮਿਕਸ ਕਰੋ ਅਤੇ 5-7 ਮਿੰਟ ਲਈ ਪਕਾ ਲਓ।
7. 1,1/2 ਚੱਮਚ ਕਾਜੂ ਪੇਸਟ, 3 ਚੱਮਚ ਦਹੀਂ ਅਤੇ 1, 1/2 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
8. 2 ਚੱਮਚ ਧਨੀਆ ਪਾ ਕੇ ਇਸ ਨੂੰ ਫ਼ਿਰ ਤੋਂ ਮਿਲਾ ਲਓ।
9. ਫ਼ਿਰ 400 ਗ੍ਰਾਮ ਪਨੀਰ ਪਾ ਕੇ 3-5 ਮਿੰਟ ਲਈ ਕੁੱਕ ਕਰੋ ਅਤੇ ਗੈਸ ਤੋਂ ਹਟਾ ਕੇ ਰੱਖ ਦਿਓ।
10. ਤਿਆਰ ਆਟੇ ‘ਤੇ 1 ਚੱਮਚ ਤੇਲ ਲਗਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਪਤਲੀ ਰੋਟੀ ਬਣਾਓ।
11. ਤਿਆਰ ਰੋਟੀ ‘ਤੇ ਕੱਟੇ ਪਿਆਜ਼ ਰੱਖੋ ਉਸ ‘ਤੇ ਫ਼ਰੈਂਕੀ ਮਸਾਲਾ ਪਾਓ।
12. ਉਸ ‘ਤੇ ਤਿਆਰ ਪਨੀਰ ਮਿਸ਼ਰਣ ਰੱਖੋ।
13. ਇਸ ਨੂੰ ਕੱਸ ਕੇ ਰੋਲ ਕਰੋ ਅਤੇ ਐਲਮੀਨੀਅਮ ਨਾਲ ਕਵਰ ਕਰੋ।
14. ਗਰਮਾ-ਗਰਮ ਸਰਵ ਕਰੋ।