ਮਹਿਮਾਨਾਂ ਨੂੰ ਦਾਵਤ ‘ਤੇ ਬੁਲਾਇਆ ਜਾਵੇ ਅਤੇ ਨੌਨ ਵੈੱਜ ਨਾ ਸਰਵ ਕੀਤਾ ਜਾਵੇ ਤਾਂ ਦਾਵਤ ਅਧੂਰੀ ਜਿਹੀ ਲੱਗਦੀ ਹੈ। ਜੇਕਰ ਇਸ ਹਫ਼ਤੇ ਤੁਹਾਡੇ ਮਹਿਮਾਨ ਆਉਣ ਵਾਲੇ ਹਨ ਅਤੇ ਤੁਸੀਂ ਉਨ੍ਹਾਂ ਲਈ ਕੋਈ ਸਪੈਸ਼ਲ ਨੌਨ ਵੈੱਜ ਡਿਸ਼ ਬਣਾਉਣ ਵਾਲੇ ਹੋ ਤਾਂ ਗਾਰਲਿਕ ਸੋਇਆ ਚਿਕਨ ਟ੍ਰਾਈ ਕਰ ਕੇ ਦੇਖੋ। ਇਹ ਬਣਾਉਣ ‘ਚ ਵੀ ਕਾਫ਼ੀ ਆਸਾਨ ਡਿਸ਼ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ

ਬਰਾਊਨ ਸ਼ੂਗਰ – 65 ਗ੍ਰਾਮ
ਲਸਣ ਦਾ ਪੇਸਟ – 1 ਚੱਮਚ
ਅਦਰਕ ਦਾ ਪੇਸਟ – 1 ਚੱਮਚ
ਸੋਇਆ ਸੌਸ – 45 ਮਿਲੀਲੀਟਰ
ਕਾਲੀ ਮਿਰਚ – 1/2 ਚੱਮਚ
ਤੇਲ – 1 ਚੱਮਚ
ਬੋਨਲੈੱਸ ਚਿਕਨ – 650 ਗ੍ਰਾਮ
ਤੇਲ – 1 ਚੱਮਚ
ਤਿਲ ਦੇ ਬੀਜ – ਗਾਰਨਿਸ਼ ਲਈ
ਹਰਾ ਪਿਆਜ਼ – ਗਾਰਨਿਸ਼ ਲਈ
ਵਿਧੀ
1. ਬਾਊਲ ਵਿੱਚ 65 ਗ੍ਰਾਮ ਬਰਾਊਨ ਸ਼ੂਗਰ, 1 ਚੱਮਚ ਲਸਣ ਦਾ ਪੇਸਟ, 1 ਚੱਮਚ ਅਦਰਕ ਦਾ ਪੇਸਟ, 45 ਮਿਲੀਲੀਟਰ ਸੋਇਆ ਸੌਸ, 1/2 ਚੱਮਚ ਕਾਲੀ ਮਿਰਚ, ਅਤੇ 1 ਚੱਮਚ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
2. ਦੂੱਜੇ ਬਾਊਲ ਵਿੱਚ 650 ਗ੍ਰਾਮ ਬੋਨਲੈੱਸ ਚਿਕਨ ਲੈ ਕੇ ਉਸ ਵਿੱਚ ਤਿਆਰ ਕੀਤਾ ਬਰਾਊਨ ਸ਼ੂਗਰ ਮਿਸ਼ਰਣ ਚੰਗੀ ਤਰ੍ਹਾਂ ਮਿਲਾ ਕੇ 30 ਮਿੰਟ ਮੈਰੀਨੇਟ ਹੋਣ ਲਈ ਰੱਖ ਦਿਓ।
3. ਪੈਨ ‘ਚ 1 ਚੱਮਚ ਤੇਲ ਗਰਮ ਕਰ ਕੇ ਉਸ ਵਿੱਚ ਮਸਾਲੇਦਾਰ ਚਿਕਨ ਪਾਓ ਅਤੇ 15 ਤੋਂ 20 ਮਿੰਟ ਤਕ ਪਕਾਓ ਜਾਂ ਓਦੋਂ ਤਕ ਜਦੋਂ ਤਕ ਚਿਕਨ ਚੰਗੀ ਤਰ੍ਹਾਂ ਨਾਲ ਨਾ ਪੱਕ ਜਾਵੇ।
4. ਲਸਣ ਸੋਇਆ ਚਿਕਨ ਤਿਆਰ ਹੈ। ਇਸ ਨੂੰ ਤਿਲਾਂ ਅਤੇ ਹਰੇ ਪਿਆਜ਼ਾਂ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।