ਐੱਗ ਚਪਾਤੀ ਅੰਡੇ ਤੋਂ ਬਨਣ ਵਾਲੀ ਇੱਕ ਬਹੁਤ ਹੀ ਪੌਸ਼ਟਿਕ ਅਤੇ ਸੁਆਦੀ ਡਿਸ਼ ਹੈ। ਜਿਸ ਨੂੰ ਤੁਸੀਂ ਬਹੁਤ ਹੀ ਆਸਾਨੀ ਨਾਲ ਬਣਾ ਕੇ ਸਰਵ ਕਰ ਸਕਦੇ ਹੋ। ਇਸ ਨੂੰ ਬਣਾਉਣ ਵਿੱਚ ਸਮਾਂ ਵੀ ਘੱਟ ਲੱਗਦਾ ਹੈ।
ਸਮੱਗਰੀ
(ਡੌਹ ਲਈ)
ਕਣਕ ਦਾ ਆਟਾ – 330 ਗ੍ਰਾਮ
ਮੈਦਾ – 90 ਗ੍ਰਾਮ
ਨਮਕ – 1 ਚੱਮਚ
ਤੇਲ – 2 ਚੱਮਚ
ਪਾਣੀ – 110 ਮਿਲੀਲਿਟਰ
ਤੇਲ – 1 ਚੱਮਚ
ਇੰਝ ਤਿਆਰ ਕਰੋ ਡੌਹ
1. ਇੱਕ ਭਾਂਡੇ ਵਿੱਚ 1 ਚੱਮਚ ਤੇਲ ਅਤੇ ਬਾਕੀ ਸਮੱਗਰੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।
2. ਥੋੜ੍ਹਾ ਤੇਲ ਆਟੇ ਨੂੰ ਲਗਾ ਕੇ ਇੱਕ ਪਾਸੇ ਰੱਖ ਦਿਓ।
– – – – – – – – – – – – – – – –
ਸਮੱਗਰੀ
ਅੰਡੇ – 2
ਪਿਆਜ਼ – 40 ਗ੍ਰਾਮ
ਟਮਾਟਰ – 40 ਗ੍ਰਾਮ
ਹਰੀ ਮਿਰਚ – 1 ਚੱਮਚ
ਧਨੀਆ – 1 ਵੱਡਾ ਚੱਮਚ
ਨਮਕ – 1/2 ਚੱਮਚ
ਤੇਲ – ਬ੍ਰਸ਼ਿੰਗ ਲਈ
ਹਰੇ ਪਿਆਜ਼ – ਸਜਾਵਟ ਲਈ

(ਬਾਕੀ ਤਿਆਰੀ)
1. ਕਟੋਰੇ ਵਿੱਚ 2 ਅੰਡੇ, ਪਿਆਜ਼, ਟਮਾਟਰ, ਹਰੀ ਮਿਰਚ, ਧਨੀਆ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
2. ਗੁੰਨੇ ਹੋਏ ਆਟੇ ‘ਚੋਂ ਇੱਕ ਰੋਟੀ ਵੇਲ ਲਓ।
3. ਤਵਾ ਗਰਮ ਕਰੋ ਅਤੇ ਰੋਟੀ ਨੂੰ ਇੱਕ ਮਿੰਟ ਤੱਕ ਪਕਾਓ ਅਤੇ ਹੌਲੀ-ਹੌਲੀ ਫ਼ਲਿਪ ਕਰੋ।
4. ਅੰਡੇ ਵਾਲੇ ਮਿਸ਼ਰਣ ਨੂੰ ਇਸ ਰੋਟੀ ‘ਤੇ ਸਾਵਧਾਨੀ ਨਾਲ ਫ਼ੈਲਾਓ।
5. ਰੋਟੀ ਦੇ ਸਾਰੇ ਚਾਰ ਕਿਨਾਰਿਆਂ ਨੂੰ ਫ਼ੋਲਡ ਕਰੋ ਤਾਂਕਿ ਅੰਡੇ ਦਾ ਮਿਸ਼ਰਣ ਬਾਹਰ ਨਾ ਨਿਕਲੇ।
6. ਤੇਲ ਨਾਲ ਬ੍ਰਸ਼ਿੰਗ ਕਰੋ ਅਤੇ ਇਸ ਨੂੰ ਦੂਜੇ ਪਾਸੇ ਫ਼ਲਿਪ ਕਰਕੇ 2-3 ਮਿੰਟ ਲਈ ਪਕਾਓ।
7. ਇਸ ਨੂੰ ਤਵੇ ਤੋਂ ਹਟਾ ਕੇ ਟੁਕੜਿਆਂ ਵਿੱਚ ਕੱਟ ਲਓ।
8. ਹਰੇ ਪਿਆਜ਼ਾਂ ਨਾਲ ਗਾਰਨਿਸ਼ ਕਰੋ ਅਤੇ ਗਰਮਾ-ਗਰਮ ਸਰਵ ਕਰੋ।