| ਆਜ਼ਾਦ ਵੱਲੋਂ ਅਮਰੀਕੀ ਸਿਹਤ ਮੰਤਰੀ ਨਾਲ ਮੁਲਾਕਾਤ |
|
|
|
| Wednesday, 22 May 2013 13:49 | |
|
ਨਵੀਂ ਦਿੱਲੀ, 22 ਮਈ-ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਗੁਲਾਮ ਨਬੀ ਆਜ਼ਾਦ ਨੇ ਭਾਰਤ ਅਮਰੀਕਾ ਸਿਹਤ ਪਹਿਲ 2010 ਹੇਠ ਦੁਵੱਲੇ ਸਹਿਯੋਗ ਤੇ ਜਨੇਵਾ ਵਿੱਚ ਅਮਰੀਕਾ ਦੀ ਸਿਹਤ ਮੰਤਰੀ ਕੈਥਲੀਨ ਸੇਬੇਲਿਅਸ ਨਾਲ ਗੱਲਬਾਤ ਕੀਤੀ। ਸ੍ਰੀ ਆਜ਼ਾਦ ਨੇ ਸਿਹਤ ਦੇਖਭਾਲ ਖੇਤਰ ਵਿੱਚ ਸਹਿਯੋਗ ਲਈ ਸੰਤੁਸ਼ਟੀ ਪ੍ਰਗਟਾਈ। Add comment (0)
|
|
| Read more... |
| ਚੀਨ ਦੇ ਪ੍ਰਧਾਨ ਮੰਤਰੀ ਦਾ ਪਾਕਿ 'ਚ ਗਰਮਜੋਸ਼ੀ ਨਾਲ ਸਵਾਗਤ |
|
|
|
| Wednesday, 22 May 2013 13:49 | |
|
ਇਲਾਮਾਬਾਦ, 22 ਮਈ -ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਗੁਆਂਢੀ ਦੇਸ਼ਾਂ ਨਾਲ ਰਿਸਤੇ ਨੂੰ ਵਧੀਆ ਬਣਾਉਣ ਦੇ ਮਕਸਦ ਨਾਲ ਆਪਣੀ ਸਰਕਾਰੀ ਯਾਤਰਾ ਦੇ ਕ੍ਰਮ ਵਿਚ ਅੱਜ ਪਾਕਿਸਤਾਨ ਪਹੁੰਚੇ। ਸਮਾਚਾਰ ਏਜੰਸੀ ਸਿਨਹੁਆ ਮੁਤਾਬਕ ਪਾਕਿਸਤਾਨ ਦੀ ਹਵਾਈ ਸੈਨਾ ਵਿਚ ਪ੍ਰਵੇਸ ਕਰਨ 'ਤੇ ਲੀ ਦੇ ਜਹਾਜ਼ ਨੂੰ ਪਾਕਿਸਤਾਨੀ ਹਵਾਈ ਸੈਨਾ ਦੇ 6 ਲੜਾਕੂ ਜਹਾਜ਼ਾਂ ਨੇ ਆਪਣੀ ਸੁਰੱਖਿਆ ਘੇਰੇ ਵਿਚ ਲਿਆ। |
|
| Read more... |
| ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀ ਵੋਟਾਂ ਦੇ ਨਤੀਜਿਆਂ ਦਾ ਐਲਾਨ |
|
|
|
| Wednesday, 22 May 2013 13:46 | |
|
ਚੰਡੀਗਡ਼੍ਹ, 22 ਮਈ -ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਲਈ 19 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਅਮਲ ਅੱਜ ਸਾਰੇ 22 ਜ਼ਿਲ੍ਹਿਆਂ 'ਚ ਸਫ਼ਲਤਾ ਪੂਰਬਕ ਪੂਰਾ ਹੋ ਗਿਆ। ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਕੁੱਲ 331/329 ਸੀਟਾਂ 'ਚੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ 297, ਕਾਂਗਰਸ 26 ਅਤੇ ਹੋਰ 6 ਸੀਟਾਂ 'ਤੇ ਜੇਤੂ ਰਹੇ, ਜਦਕਿ ਪੰਚਾਇਤ ਸੰਮਤੀਆਂ ਦੀਆਂ ਕੁੱਲ 2731/2729 'ਚੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ 2122, ਕਾਂਗਰਸ 454 ਅਤੇ ਹੋਰ 153 ਸੀਟਾਂ 'ਤੇ ਜੇਤੂ ਐਲਾਨੇ ਗਏ। ਜ਼ਿਲ੍ਹਾ ਤਰਨਤਾਰਨ ਦੀ ਪੱਟੀ ਪੰਚਾਇਤ ਸੰਮਤੀ ਦੇ ਨਾਦੌਰ ਜ਼ੋਨ ਨੰ.20 ਦਾ ਨਤੀਜਾ ਰੋਕਿਆ ਗਿਆ ਹੈ, ਜਦਕਿ ਮੋਗਾ ਪੰਚਾਇਤ ਸੰਮਤੀ ਦਾ ਉਮੀਦਵਾਰ ਇਸ਼ਤਿਹਾਰੀ ਮੁਜ਼ਰਿਮ ਹੋਣ ਕਾਰਨ ਉਸਦਾ ਨਤੀਜਾ ਰੋਕਿਆ ਗਿਆ ਹੈ ਅਤੇ ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਦੇ 2 ਨਤੀਜੇ ਆਉਣੇ ਬਾਕੀ |
|
| Read more... |
| ਸਾਡੇ ਕੋਲ ਜਵਾਬੀ ਕਾਰਵਾਈ ਦਾ ਅਧਿਕਾਰ : ਸੀਰੀਆ |
|
|
|
| Wednesday, 22 May 2013 13:45 | |
|
ਦਮਿਸ਼ਕ, 22 ਮਈ-ਸੀਰੀਆ ਸਰਕਾਰ ਦਾ ਕਹਿਣਾ ਹੈ ਕਿ ਇਜ਼ਰਾਇਲ ਦੁਆਰਾ ਉਸ ਦੀ ਖੁਦਮੁਖਤਿਆਰੀ ਦਾ ਉਲੰਘਣਾ ਕਰਨ 'ਤੇ ਉਸ ਕੋਲ ਜਵਾਬੀ ਕਾਰਵਾਈ ਕਰਨ ਦਾ ਅਧਿਕਾਰ ਹੈ। ਸਮਾਚਾਰ ਏਜੰਸੀ ਸਿਨਹੁਆ ਮੁਤਾਬਕ ਸੰਯੁਕਤ ਰਾਸ਼ਟਰ ਨੂੰ ਮੰਗਲਵਾਰ ਨੂੰ ਲਿਖੇ ਇਕ ਪੱਤਰ ਵਿਚ ਸੀਰੀਆ ਦੇ ਵਿਦੇਸ਼ ਮੰਤਰੀ ਨੇ ਇਜ਼ਰਾਇਲ ਵੱਲੋਂ ਕੀਤੇ ਜਾ ਰਹੇ ਉਲੰਘਣ ਦੀ ਸ਼ਿਕਾਇਤ ਕੀਤੀ ਹੈ। |
|
| Read more... |
| 1947 ਤੋਂ ਪਹਿਲਾਂ ਬਣੀਆਂ ਇਮਾਰਤਾਂ 'ਚ ਬਦਲਾਅ ਸਬੰਧੀ ਇਤਰਾਜ਼ਹੀਨਤਾ ਸਰਟੀਫਿਕੇਟ ਲੈਣਾ ਜ਼ਰੂਰੀ |
|
|
|
| Wednesday, 22 May 2013 13:44 | |
|
ਚੰਡੀਗੜ੍ਹ, 22 ਮਈ -ਪੰਜਾਬ ਸਰਕਾਰ ਨੇ 1947 ਤੋਂ ਪਹਿਲਾਂ ਬਣੀਆਂ ਇਮਾਰਤਾਂ ਨੂੰ ਢਾਉਣ ਤੋਂ ਪਹਿਲਾਂ ਸਭਿਆਚਾਰਕ ਮਾਮਲੇ, ਪੁਰਾਤਤਵ ਵਿਭਾਗ ਅਤੇ ਅਜਾਇਬ ਘਰ ਵਿਭਾਗ ਵਲੋਂ ਇਤਰਾਜਹੀਨਤਾ ਦਾ ਸਰਟੀਫਿਕੇਟ ਲੈਣਾ ਜ਼ਰੂਰੀ ਕਰ ਦਿੱਤਾ ਹੈ। |
|
| Read more... |








































