ਜ਼ਰਦਾਰੀ ਛੱਡਣਾ ਚਾਹੁੰਦੇ ਸਨ ਰਾਸ਼ਟਰਪਤੀ ਅਹੁਦਾ PDF Print E-mail
Monday, 20 May 2013 15:08

ਇਸਲਾਮਾਬਾਦ, 20 ਮਈ-ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਜ਼ਰਦਾਰੀ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਸੰਪੰਨ ਹੋਈਆਂ ਚੋਣਾਂ ਵਿਚ ਪਾਕਿਸਤਾਨ ਪੀਪਲਸ ਪਾਰਟੀ (ਪੀ.ਪੀ.ਪੀ.) ਦਾ ਵਧੀਆ ਪ੍ਰਦਰਸ਼ਨ ਯਕੀਨੀ ਬਣਾਉਣ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਅਤੇ ਪਾਰਟੀ ਦੀ ਪ੍ਰਚਾਰ ਮੁਹਿੰਮ ਦੀ ਅਗਵਾਈ ਕਰਨੀ ਚਾਹੀਦੀ ਸੀ।
ਜ਼ਰਦਾਰੀ ਨੇ ਲਾਹੌਰ ਸਥਿਤ ਆਪਣੀ ਰਿਹਾਇਸ਼ 'ਤੇ ਦੱਖਣੀ ਏਸ਼ੀਆਈ ਸੁਤੰਤਰ ਮੀਡੀਆ ਸੰਘ ਦੇ ਇਕ ਪ੍ਰਤੀਨਿਧੀ ਮੰਡਲ ਨਾਲ ਗੱਲਬਾਤ ਕਰਦੇ ਹੋਏ ਇਹ ਟਿੱਪਣੀ ਕੀਤੀ। ਪਿਛਲੇ ਪੰਜ ਸਾਲਾਂ ਤੱਕ ਦੇਸ਼ ਵਿਚ ਸੱਤਾ ਦੀ ਅਗਵਾਈ ਕਰਨ

Read more...
 
ਕਿੱਤਾਮੁਖੀ ਵਿਕਾਸ ਲਈ ਇੰਗਲੈਂਡ ਨਾਲ ਮਿਲਕੇ ਸਾਂਝੇ ਯਤਨ ਕਰਾਂਗੇ : ਜੋਸ਼ੀ PDF Print E-mail
Monday, 20 May 2013 15:08

ਚੰਡੀਗੜ੍ਹ, 20 ਮਈ -ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਿੱਤਾਮੁਖੀ ਵਿਕਾਸ, ਬੁਨਿਆਦੀ ਢਾਂਚੇ ਦੀ ਉਸਾਰੀ, ਉਦਯੋਗਾਂ ਦੀ ਲੋੜ ਅਨੁਸਾਰ ਸਿਖਲਾਈ ਦੇਣ ਲਈ ਯੂ.ਕੇ.ਇੰਡੀਆ ਐਜੂਕੇਸ਼ਨ ਅਤੇ ਰਿਸਰਚ ਇਨੀਸ਼ਿਏਟਿਵ ਪ੍ਰੋਗਰਾਮ ਤਹਿਤ ਦੋਨੋਂ ਮੁਲਕਾਂ ਵੱਲੋਂ ਸਾਂਝੇ ਯਤਨ ਕੀਤੇ ਜਾਣਗੇ।
ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਂਝੇ ਉਦਮ ਤਹਿਤ ਆਈ.ਟੀ.ਆਈ. ਰਣਜੀਤ ਐਵੇਨਿਊ, ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਪਟਿਆਲਾ ਅਤੇ ਰੋਪੜ ਵਿਖੇ ਕਿੱਤਾਮੁਖੀ ਸਿਖਲਾਈ ਪ੍ਰੋਵਾਈਡਰਾਂ ਦੀ ਟਰੇਨਿੰਗ ਸਮਰੱਥਾਂ ਨੂੰ ਵਧਾਉਣ ਲਈ ਇਸ ਤਹਿਤ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ

Read more...
 
ਉਤਰ ਭਾਰਤ 'ਚ ਗਰਮੀ ਦਾ ਕਹਿਰ PDF Print E-mail
Monday, 20 May 2013 15:07

ਨਵੀਂ ਦਿੱਲੀ, 20 ਮਈ -ਉਤਰ ਭਾਰਤ ਵਿਚ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਹੈ। ਦਿੱਲੀ, ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਤੇ ਹੋਰਨਾਂ ਉਤਰੀ ਸੂਬਿਆਂ ਵਿਚ ਤਾਪਮਾਨ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਗਰਮੀ ਹੋਰ ਵਧ ਚੁੱਕੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਵਧ ਸਕਦਾ ਹੈ।
ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਐਤਵਾਰ ਨੂੰ ਇਥੋਂ ਦਾ ਤਾਪਮਾਨ 42.1 ਡਿਗਰੀ ਸੈਲਸੀਅਸ ਸੀ। ਦੂਸਰੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਰਿਹਾ, ਜਦੋਂਕਿ

Read more...
 
ਦੋ ਸਾਲਾਂ ਦੌਰਾਨ ਬਿਜਲੀ 'ਤੇ 2,000 ਕਰੋੜ ਖਰਚੇ ਜਾਣਗੇ : ਹੁੱਡਾ PDF Print E-mail
Monday, 20 May 2013 15:07

ਚੰਡੀਗੜ੍ਹ, 20 ਮਈ -ਹਰਿਆਣਾ ਸਰਕਾਰ ਵੱਲੋਂ ਸੂਬੇ ਵਿਚ ਬਿਜਲੀ ਵੰਡ ਪ੍ਰਣਾਲੀ ਨੂੰ ਮਜ਼ਬੂਤ ਬਣਾ ਕੇ ਸਾਰੇ ਵਰਗਾਂ ਦੇ ਬਿਜਲੀ ਖਪਤਕਾਰਾਂ ਨੂੰ ਭਰੋਸੇਯੋਗ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ ਯਕੀਨੀ ਕਰਨ ਦੀ ਇੱਕ ਵਿਸ਼ੇਸ਼ ਯੋਜਨਾ  ਦੇ ਤਹਿਤ ਅਗਲੇ ਦੋ ਸਾਲਾਂ ਦੇ ਦੌਰਾਨ 2,000 ਕਰੋੜ ਰੁਪਏ ਖਰਚ ਕੀਤੇ ਜਾਣਗੇ।  ਇਸ ਤੋਂ ਇਲਾਵਾ, ਅਗਲੇ ਤਿੰਨ ਸਾਲਾਂ ਵਿਚ 3100 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਸੰਪ੍ਰੇਸ਼ਣ ਪ੍ਰਣਾਲੀ ਦੀ ਮਜ਼ਬੂਤੀ ਲਈ 197 ਨਵੇਂ ਸਬ- ਸਟੇਸ਼ਨਾਂ ਦੀ ਉਸਾਰੀ ਕੀਤੀ ਜਾਵੇਗੀ ਅਤੇ ਵੱਖ-ਵੱਖ ਸਮਰੱਥਾ  ਦੇ 163 ਮੌਜੂਦਾ ਸਬ-ਸਟੇਸ਼ਨਾਂ ਦੀ ਸਮਰੱਥਾ ਵੱਧਾਈ ਜਾਵੇਗੀ ਤਾਂ ਜੋ ਸੂਬੇ ਵਿਚ ਬਿਜਲੀ ਦੀ ਸੰਪ੍ਰੇਸ਼ਣ ਪ੍ਰਣਾਲੀ ਨੂੰ ਬਿਜਲੀ ਦੀ

Read more...
 
ਅਮਰੀਕੀ ਵਿਦਿਆਰਥੀਆਂ ਨੂੰ ਭਾਰਤ, ਚੀਨ ਤੇ ਬ੍ਰਾਜ਼ੀਲ ਨਾਲ ਮੁਕਾਬਲਾ ਕਰਨਾ ਪਵੇਗਾ : ਓਬਾਮਾ PDF Print E-mail
Monday, 20 May 2013 15:06

ਵਾਸ਼ਿੰਗਟਨ, 20 ਮਈ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਵਿਸ਼ਵੀ ਰੁਜ਼ਗਾਰ ਬਾਜ਼ਾਰ ਵਿਚ ਜੁੜਣ ਵਾਲੇ ਭਾਰਤ, ਚੀਨ ਤੇ ਬ੍ਰਾਜ਼ੀਲ ਦੇ ਕਰੋੜਾਂ ਨੌਜਵਾਨਾਂ ਨਾਲ ਮੁਕਾਬਲਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਅੱਗੇ ਬਣੇ ਰਹਿਣ ਲਈ ਜ਼ਿਆਦਾ ਸਮਰਥਾਮਈ ਬਣਨ ਵਾਸਤੇ ਇਨ੍ਹਾਂ ਮੁਲਕਾਂ ਨਾਲ ਮੁਕਾਬਲਾ ਕਰਨਾ ਹੋਵੇਗਾ।
ਐਟਲਾਂਟਾ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਅੱਗੇ ਵਧਣ ਲਈ ਸਖ਼ਤ ਮਿਹਨਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਪਾਲਣ-ਪੋਸ਼ਣ ਕਿੰਨੇ ਮੁਸ਼ਕਿਲ ਨਾਲ

Read more...