ਕੇਂਦਰੀ ਗ੍ਰਹਿ ਮੰਤਰੀ ਹੋਮਲੈਂਡ ਸੁਰੱਖਿਆ ਵਾਰਤਾ 'ਚ ਹਿੱਸਾ ਲੈਣ ਲਈ ਅਮਰੀਕਾ ਰਵਾਨਾ PDF Print E-mail
Tuesday, 21 May 2013 14:45

ਨਵੀਂ ਦਿੱਲੀ, 21 ਮਈ-ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਸੁਸ਼ੀਲ ਕੁਮਾਰ ਸ਼ਿੰਦੇ ਦੀ ਅਗਵਾਈ ਵਿੱਚ ਇੱਕ ਉਚ ਪੱਧਰੀ ਵਫਦ 19 ਤੋਂ 23 ਮਈ, ਤੱਕ ਚੱਲਣ ਵਾਲੇ ਭਾਰਤ ਅਮਰੀਕਾ ਹੋਮਲੈਂਡ ਸੁਰੱਖਿਆ ਵਾਰਤਾ ਵਿੱਚ ਹਿੱਸਾ ਲੈਣ ਲਈ ਅਮਰੀਕੀ ਯਾਤਰਾ ਉਤੇ ਰਵਾਨਾ ਹੋਇਆ। ਸ਼੍ਰੀ ਸ਼ਿੰਦੇ ਹੋਮਲੈਂਡ ਸੁਰੱਖਿਆ ਵਿਭਾਗ ਦੀ ਸਕੱਤਰ ਅਮਰੀਕਾ ਦੇ ਗ੍ਰਹਿ ਮੰਤਰੀ ਕੁਮਾਰੀ ਜੈਨੇਟ ਨੇਪੋਲੀਟਾਨੋ ਦੇ ਸੱਦੇ ਉਤੇ ਅਮਰੀਕਾ ਗਏ ਹਨ।
ਸ਼੍ਰੀ ਸ਼ਿੰਦੇ ਹੋਮਲੈਂਡ ਸੁਰੱਖਿਆ ਵਿਭਾਗ ਦੀ ਸਕੱਤਰ ਕੁਮਾਰੀ ਜੈਨੇਟ ਨੇਪੋਲੀਟਾਨੋ ਨਾਲ ਮੁਲਾਕਾਤ ਕਰਨਗੇ ਤੇ ਹੋਮਲੈਂਡ ਸੁਰੱਖਿਆ ਵਾਰਤਾ ਦੇ ਵਿੱਚ ਹਿੱਸਾ ਲੈਣਗੇ। ਇਸ ਦੇ ਇਲਾਵਾ ਉਹ ਐਫ.ਬੀ.ਆਈ ਦੇ ਡਾਇਰੈਕਟਰ ਸ਼੍ਰੀ ਰਾਬਰਟ ਮਯੂਲਰ ਤੇ

Read more...
 
ਇਰਾਕ 'ਚ ਅੱਤਵਾਦੀ ਹਮਲਿਆਂ 'ਚ 95 ਮੌਤਾਂ PDF Print E-mail
Tuesday, 21 May 2013 14:44

ਬਗਦਾਦ, 21 ਮਈ-ਇਰਾਕ ਵਿਚ ਸ਼ੀਆ ਅਤੇ ਸੁੰਨੀ ਬਹੁਲ ਖੇਤਰਾਂ ਵਿਚ ਕਾਰ ਬੰਬ ਵਿਸਫੋਟ ਅਤੇ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ਵਿਚ ਕਰੀਬ 95 ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋ ਗਏ।
ਹਾਲ ਹੀ 'ਚ ਇਰਾਕ ਵਿਚ ਹਿੰਸਾ ਦੀਆਂ ਘਟਨਾਵਾਂ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ ਅਤੇ ਇਨ੍ਹਾਂ ਵਿਚ ਸ਼ੀਆ ਅਤੇ ਸੁੰਨੀ ਦੋਵੇਂ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਰਾਕ ਵਿਚ ਇਸ ਮਹੀਨੇ ਦੀਆਂ ਵੱਖ-ਵੱਖ ਘਟਨਾਵਾਂ ਵਿਚ ਹੁਣ ਤੱਕ   366 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਦੇਸ਼ ਵਿਚ ਫਿਰ ਤੋਂ ਜਾਤੀ ਹਿੰਸਾ ਭੜਕਣ ਦੀ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਹੈ।
ਉਧਰ, ਇਰਾਕੀ ਪ੍ਰਧਾਨ ਮੰਤਰੀ ਨੂਰੀ ਅਲ ਮਲਿਕੀ ਨੇ ਸੁਰੱਖਿਆ ਨੂੰ ਲੈ ਕੇ ਰਣਨੀਤੀ ਵਿਚ

Read more...
 
ਬਾਦਲ ਵਲੋਂ 11000 ਕਿਲੋਮੀਟਰ ਸੰਪਰਕ ਸੜਕਾਂ ਦੀ ਮੁਰੰਮਤ ਨੂੰ ਹਰੀ ਝੰਡੀ PDF Print E-mail
Tuesday, 21 May 2013 14:43

ਚੰਡੀਗੜ੍ਹ, 21 ਮਈ -ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਜ ਭਰ ਵਿੱਚ 1700 ਕਰੋੜ ਰੁਪਏ ਦੀ ਲਾਗਤ ਨਾਲ 11000 ਕਿਲੋਮੀਟਰ ਸੰਪਰਕ ਸੜਕਾਂ ਦੀ ਜੂਨ 2014 ਤੱਕ ਮੁਰੰਮਤ ਲਈ ਹਰੀ ਝੰਡੀ ਦੇ ਦਿੱਤੀ।
ਸ. ਬਾਦਲ ਅੱਜ ਸਵੇਰੇ ਆਪਣੇ ਨਿਵਾਸ ਸਥਾਨ 'ਤੇ ਇੱਕ ਮੀਟਿੰਗ ਦੌਰਾਨ ਰਾਸ਼ਟਰੀ ਹਾਈਵੇਜ਼, ਜ਼ਿਲ੍ਹਾ ਸੜਕਾਂ, ਸੰਪਰਕ ਸੜਕਾਂ, ਆਰ.ਓ.ਬੀਜ਼/ਆਰ.ਯੂ.ਬੀਜ਼, ਸਰਕਾਰੀ ਇਮਾਰਤਾਂ ਅਤੇ ਹੋਰ ਕਈ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਪੱਧਰ ਦਾ ਜਾਇਜ਼ਾ ਲੈ ਰਹੇ ਸਨ।
ਇਸੇ ਦੌਰਾਨ ਸਕੱਤਰ ਪੀ.ਡਬਲਿਯੂ.ਡੀ. (ਬੀ.ਐਂਡ ਆਰ) ਸ਼੍ਰੀ ਪੀ.ਐਸ. ਔਜਲਾ ਨੇ

Read more...
 
ਸੀਰੀਆ 'ਚ ਸੰਘਰਸ਼ ਦੌਰਾਨ 95 ਮੌਤਾਂ PDF Print E-mail
Tuesday, 21 May 2013 14:43

ਦਮਿਸ਼ਕ, 21 ਮਈ-ਸੀਰੀਆ ਦੇ ਅਲ ਕੁਸੈਰ ਸ਼ਹਿਰ ਵਿਚ ਸ਼ਨੀਵਾਰ ਤੋਂ ਜਾਰੀ ਭਿਆਨਕ ਲੜਾਈ ਵਿਚ ਹੁਣ ਤੱਕ ਅੱਤਵਾਦੀ ਸੰਗਠਨ, ਹਿਜਬੁਲਾ ਦੇ 23 ਮੈਂਬਰਾਂ ਸਮੇਤ ਕੁਲ 95 ਵਿਅਕਤੀ ਮਾਰੇ ਜਾ ਚੁੱਕੇ ਹਨ। ਇਹ ਜਾਣਕਾਰੀ ਬ੍ਰਿਟੇਨ ਸਥਿਤ 'ਸੀਰੀਅਨ ਆਬਜਰਵੇਟਰੀ ਫਾਰ ਹਿਊਮਨ ਰਾਈਟਸ' ਦੁਆਰਾ ਸੋਮਵਾਰ ਨੂੰ ਜਾਰੀ ਅੰਕੜਿਆਂ ਤੋਂ ਸਾਹਮਣੇ ਆਈ ਹੈ।
ਸਮਾਚਾਰ ਏਜੰਸੀ ਸਿਨਹੁਆ ਮੁਤਾਬਕ ਮ੍ਰਿਤਕਾਂ ਵਿਚ ਚਾਰ ਆਮ ਨਾਗਰਿਕ, 56 ਬਾਗੀ, 12 ਸਰਕਾਰੀ ਸੈਨਿਕ ਅਤੇ ਲੇਬਨਾਨੀ ਅੱਤਵਾਦੀ ਸੰਗਠਨ, ਹਿਜਬੁਲਾ ਦੇ 23 ਮੈਂਬਰ ਸ਼ਾਮਲ ਹਨ। ਸੈਨਾ ਦੁਆਰਾ 46 ਦਿਨਾਂ ਤੋਂ ਜਾਰੀ ਮੁਹਿੰਮ

Read more...
 
ਸਾਰਕ ਮੋਟਰ ਵਾਹਨ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਮਾਹਿਰ ਦਲ ਦਾ ਦੂਜਾ ਸੰਮੇਲਨ PDF Print E-mail
Tuesday, 21 May 2013 14:42

ਨਵੀਂ ਦਿੱਲੀ, 21 ਮਈ-ਸਾਰਕ ਮੋਟਰ ਵਾਹਨ ਸਮਝੋਤੇ ਉਤੇ ਗੱਲਬਾਤ ਕਰਨ ਲਈ ਮਾਹਿਰ ਦਲ ਦਾ ਦੂਜਾ ਸੰਮੇਲਨ ਉਦੈਪੁਰ, ਰਾਜਸਥਾਨ ਵਿੱਚ ਕੱਲ੍ਹ ਸ਼ੁਰੂ ਹੋਇਆ। ਦੋ ਦਿਨਾਂ ਇਸ ਸੰਮੇਲਨ ਦਾ ਉਦਘਾਟਨ ਕਰਦਿਆਂ ਰੇਲਵੇ ਤੇ ਸੜਕੀ ਆਵਾਜਾਈ ਅਤੇ ਰਾਸ਼ਟਰੀ ਰਾਜ ਮਾਰਗ ਬਾਰੇ ਕੇਂਦਰੀ ਮੰਤਰੀ ਡਾ. ਸੀ.ਪੀ.ਜੋਸ਼ੀ ਨੇ ਕਿਹਾ ਕਿ ਸਾਰਕ ਮੋਟਰ ਵਾਹਨ ਸਮਝੌਤਾ ਮੈਂਬਰ ਦੇਸ਼ਾਂ ਵਿਚਾਲੇ ਮਜ਼ਬੂਤੀ ਅਤੇ ਬਹੁ ਪੱਖੀ ਸੰਬਧਾਂ ਨੂੰ ਬੜ੍ਹਾਵਾਂ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਥਿੰਪੂ ਵਿੱਚ ਹੋਣ ਵਾਲੇ 16ਵੇਂ ਸਾਰਕ ਸੰਮੇਲਨ ਵਿੰਚ 2010-20 ਦੇ ਦਹਾਕੇ ਨੂੰ ਸਾਰਕ ਅੰਤਰ ਸੰਪਰਕ ਦਹਾਕਾ ਘੋਸ਼ਿਤ ਕੀਤਾ ਗਿਆ

Read more...