ਸਵੀਟ ਅਤੇ ਸਪਾਇਸੀ ਚਿਕਨ ਬਾਈਟਸ
ਸਵੀਟ ਅਤੇ ਸਪਾਇਸੀ ਚਿਕਨ ਬਾਈਟਸ

ਨੌਨ ਵੈੱਜ ਖਾਣ ਦੇ ਸ਼ੌਕੀਨ ਇਸ ਨੂੰ ਕਈ ਤਰੀਕਿਆਂ ਨਾਲ ਬਣਾ ਕੇ ਖਾਂਦੇ ਹਨ। ਇਸ ਹਫ਼ਤੇ ਅਸੀਂ ਤੁਹਾਡੇ ਲਈ ਚਿਕਨ ਦੀ ਇੱਕ ਰੈਸਿਪੀ ਲੈ ਕੇ ਆਏ ਹਾਂ। ਇਸ ਦਾ ਨਾਮ ਹੈ ਚਿਕਨ ਬਾਈਟਸ। ਇਹ ਡਿਸ਼ ਬਣਾਉਣ ‘ਚ ਕਾਫ਼ੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
– 170 ਗ੍ਰਾਮ ਬਾਦਾਮ ਦਾ ਆਟਾ
– 1/2 ਚਮਚ ਨਮਕ
-1/4 ਚਮਚ ਕਾਲੀ ਮਿਰਚ
– 3 ਅੰਡੇ
– 450 ਗ੍ਰਾਮ ਚਿਕਨ ਟੈਂਡਰਜ਼
– 240 ਮਿਲੀ ਲੀਟਰ ਸ਼ਹਿਦ
– 50 ਮਿਲੀ ਲੀਟਰ ਹੌਟ ਸੌਸ
– 1/2 ਚਮਚ ਲਸਣ ਪਾਊਡਰ
– ਫ਼੍ਰੈੱਸ਼ ਕਰੀਮ ਗਾਰਨਿਸ਼ ਲਈ
– ਧਨੀਆ ਗਾਰਨਿਸ਼ ਲਈ
ਬਣਾਉਣ ਦੀ ਵਿਧੀ
ਇੱਕ ਬਾਊਲ ‘ਚ ਬਾਦਾਮ ਦਾ ਆਟਾ, ਨਮਕ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਚਿਕਨ ਟੈਂਡਰਜ਼ ਨੂੰ ਅੰਡੇ ਅਤੇ ਬਾਦਾਮ ਦੇ ਆਟੇ ਦੇ ਮਿਸ਼ਰਣ ‘ਚ ਡੁਬਾਓ। ਬਾਅਦ ‘ਚ ਇਨ੍ਹਾਂ ਨੂੰ 30-60 ਮਿੰਟ ਤਕ ਇਸੇ ਤਰ੍ਹਾਂ ਰਹਿਣ ਦਿਓ।
ਇੱਕ ਪੈਨ ਲਓ ਅਤੇ ਉਸ ‘ਚ ਸ਼ਹਿਦ, ਹੌਟ ਸੌਸ ਅਤੇ ਲਸਣ ਪਾਊਡਰ ਪਾ ਕੇ ਮਿਕਸ ਕਰ ਲਓ ਅਤੇ ਉਬਲਣ ਦਿਓ। ਉੱਬਲਣ ‘ਤੇ ਇਸ ਮਿਸ਼ਰਣ ‘ਤੇ ਤਿਆਰ ਕੀਤੇ ਚਿਕਨ ਟੈਂਡਰਜ਼ ਨੂੰ ਡਿੱਪ ਕਰੋ। ਉਸ ਤੋਂ ਬਾਅਦ ਅਵਨ ‘ਚ 410 ਡਿੱਗਰੀ ਐੱਫ਼/ 210 ਡਿੱਗਰੀ ਸੀ ‘ਤੇ ਪ੍ਰੀਹੀਟ ਕਰ ਲਓ। 25 ਮਿੰਟ ਤਕ ਇਸ ਨੂੰ ਬੇਕ ਕਰ ਲਓ ਅਤੇ ਧਿਆਨ ਰੱਖੋ ਕਿ ਚਿਕਨ ਚੰਗੀ ਤਰ੍ਹਾਂ ਪੱਕ ਜਾਵੇ।
ਚਿਕਨ ਬਾਈਟਸ ਤਿਆਰ ਹਨ; ਕਰੀਮ ਅਤੇ ਧਨੀਏ ਨਾਲ ਗਾਰਨਿਸ਼ ਕਰੋ ਅਤੇ ਛਕੋ!