‘ਦਬੰਗ-3’ ‘ਚ ਸਲਮਾਨ ਨਾਲ ਮਲਾਇਕਾ ਦੀ ਥਾਂ ‘ਤੇ ਮੌਨੀ ਰਾਏ ਦਾ ਕਬਜ਼ਾ

ਜਲਦੀ ਹੀ ਬਾਲੀਵੁੱਡ ਦਬੰਗ ਖ਼ਾਨ ਸਲਮਾਨ ‘ਭਾਰਤ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਬਾਅਦ ਉਹ ਫ਼ਿਲਮ ‘ਦਬੰਗ-3’ ‘ਚ ਵੀ ਨਜ਼ਰ ਆਉਣਗੇ। ਖ਼ਬਰਾਂ ਨੇ ਕਿ ਮੌਨੀ ਫ਼ਿਲਮ ‘ਚ ਸਪੈਸ਼ਲ ਸੌਂਗ ‘ਤੇ ਠੁਮਕੇ ਲਾਉਂਦੀ ਨਜ਼ਰ ਆਵੇਗੀ। ਇਸ ਲਈ ਵਸਈ ਸਟੂਡਿਓ ‘ਚ ਸੈੱਟ ਬਣਾਇਆ ਗਿਆ ਹੈ।

ਮੁੰਬਈਜਲਦੀ ਹੀ ਬਾਲੀਵੁੱਡ ਦਬੰਗ ਖ਼ਾਨ ਸਲਮਾਨ ‘ਭਾਰਤ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਬਾਅਦ ਉਹ ਫ਼ਿਲਮ ‘ਦਬੰਗ-3’ ‘ਚ ਵੀ ਨਜ਼ਰ ਆਉਣਗੇ। ਇਸ ਦੀ ਸ਼ੂਟਿੰਗ ਖ਼ਾਨ ਨੇ ਸ਼ੁਰੂ ਕੀਤੀ ਹੋਈ ਹੈ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਜਿੱਥੇ ਸੋਨਾਕਸ਼ੀ ਸਿਨ੍ਹਾ ਨਜ਼ਰ ਆਵੇਗੀਹੁਣ ਖ਼ਬਰ ਹੈ ਕਿ ਫ਼ਿਲਮ ‘ਚ ਆਈਟਮ ਨੰਬਰ ਲਈ ਐਕਟਰਸ ਮੌਨੀ ਰਾਏ ਨੂੰ ਅਪ੍ਰੋਚ ਕੀਤਾ ਗਿਆ ਹੈ।

ਖ਼ਬਰਾਂ ਨੇ ਕਿ ਮੌਨੀ ਫ਼ਿਲਮ ‘ਚ ਸਪੈਸ਼ਲ ਸੌਂਗ ‘ਤੇ ਠੁਮਕੇ ਲਾਉਂਦੀ ਨਜ਼ਰ ਆਵੇਗੀ। ਇਸ ਲਈ ਵਸਈ ਸਟੂਡਿਓ ‘ਚ ਸੈੱਟ ਬਣਾਇਆ ਗਿਆ ਹੈ। ਬੇਸ਼ੱਕ ਸੈੱਟ ਅਜੇ ਤਿਆਰ ਨਹੀਂ ਪਰ ਉਮੀਦ ਹੈ ਕਿ ਫ਼ਿਲਮ ਦਾ ਸ਼ੈਡਿਊਲ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਗਾਣੇ ‘ਚ ਸਲਮਾਨ ਆਪਣੇ ਹੁਕਅੱਪ ਸਟੈਪਸ ਕਰਦੇ ਨਜ਼ਰ ਆਉਣਗੇ।

ਉਂਝ ਮੌਨੀ ਨੇ ਅਜੇ ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਆਫੀਸ਼ਅਲ ਅਨਾਉਂਸਮੈਂਟ ਨਹੀਂ ਕੀਤੀ। ਗੱਲ ਕਰੀਏ ਫ਼ਿਲਮ ਦੀ ਤਾਂ ਇਸ ਦੇ ਸੈੱਟ ਤੋਂ ਕਾਫੀ ਤਸਵੀਰਾਂ ਤੇ ਵੀਡੀਓ ਆਏ ਦਿਨ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀ ਰਹੀ ਹੈ। ਇਹ ਫ਼ਿਲਮ 20 ਦਸੰਬਰ, 2019 ਨੂੰ ਰਿਲੀਜ਼ ਹੋਣੀ ਹੈ।