ਅਮ੍ਰਿਤਸਰੀ ਛੋਲੇ

ਛੋਲੇ ਭਟੂਰੇ, ਪੂਰੀ ਛੋਲੇ ਤਾਂ ਸਾਰੇ ਹੀ ਬਹੁਤ ਪਸੰਦ ਕਰਦੇ ਹਨ। ਅਸੀਂ ਤੁਹਾਨੂੰ ਅਮ੍ਰਿਤਸਰੀ ਛੋਲੇ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਖਾਣ ‘ਚ ਬਹੁਤ ਹੀ ਸੁਆਦੀ ਹੁੰਦੇ ਹਨ। ਸਵੇਰੇ ਨਾਸ਼ਤੇ ‘ਚ ਤੁਸੀਂ ਇਸ ਨੂੰ ਸਰਵ ਕਰੋ ਤਾਂ ਗੱਲ ਹੀ ਬਣ ਜਾਂਦੀ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਕਾਬਲੀ ਛੋਲੇ – 200 ਗ੍ਰਾਮ
ਪਾਣੀ – ਦੋ ਲੀਟਰ (ਦੋ ਹਿਸਿਆਂ ਵਿੱਚ ਵੰਡਿਆ ਹੋਇਆ)
ਟੀ ਬੈਗ – ਇੱਕ
ਤੇਲ – ਦੋ ਚੱਮਚ
ਬਟਰ – ਇੱਕ ਚੱਮਚ
ਸਟਾਰ ਐਨਿਸ (ਚੱਕਰ ਫ਼ੁਲ) – ਇੱਕ
ਤੇਜ ਪੱਤਾ – ਇੱਕ
ਲੌਂਗ – ਪੰਜ
ਦਾਲਚੀਨੀ – ਇੱਕ ਇੰਚ
ਮੇਥੀ ਦੇ ਬੀਜ – ਕੁਆਰਟਰ ਚੱਮਚ
ਪਿਆਜ਼ – 70 ਗ੍ਰਾਮ
ਅਦਰਕ – ਇੱਕ ਚੱਮਚ
ਲਸਣ – ਇੱਕ ਚੱਮਚ
ਹਰੀ ਮਿਰਚ ਦਾ ਪੇਸਟ – ਇੱਕ ਚੱਮਚ
ਟਮਾਟਰ ਪਿਓਰੇ – 100 ਗ੍ਰਾਮ
ਹਿੰਗ – ਕੁਆਰਟਰ ਚੱਮਚ
ਹਲਦੀ – ਅੱਧਾ ਚੱਮਚ
ਧਨੀਆ ਪਾਊਡਰ – ਦੋ ਚੱਮਚ
ਜੀਰਾ ਪਾਊਡਰ – ਅੱਧਾ ਚੱਮਚ
ਪੈਪਰਿਕਾ – ਅੱਧਾ ਚੱਮਚ
ਚਨਾ ਮਸਾਲਾ ਪਾਊਡਰ – ਦੋ ਚੱਮਚ
ਕਾਲੀ ਇਲਾਇਚੀ – ਇੱਕ
ਨਮਕ – ਇੱਕ ਚੱਮਚ
ਚਾਟ ਮਸਾਲਾ – ਅੱਧਾ ਚੱਮਚ
ਵਿਧੀ
ਸਭ ਤੋਂ ਪਹਿਲਾਂ ਇੱਕ ਲੀਟਰ ਪਾਣੀ ਵਿੱਚ 200 ਗ੍ਰਾਮ ਛੋਲੇ ਰਾਤ ਭਿਉਂ ਕੇ ਰੱਖ ਲਓ। ਹੁਣ ਕੁਕਰ ‘ਚ ਇੱਕ ਲੀਟਰ ਪਾਣੀ ਗਰਮ ਕਰ ਕੇ ਉਸ ਵਿੱਚ ਭਿੱਜੇ ਹੋਏ ਛੋਲੇ, ਇੱਕ ਟੀ ਬੈਗ ਪਾਓ ਅਤੇ ਢੱਕਣ ਨਾਲ ਕਵਰ ਕਰ ਕੇ 4 ਸੀਟੀਆਂ ਲਗਾਉਣ ਲਈ ਰੱਖ ਦਿਓ। ਉਸ ਤੋਂ ਬਾਅਦ ਪਾਣੀ ‘ਚੋਂ ਵੱਖ ਕਰ ਕੇ ਇਸ ਨੂੰ ਇੱਕ ਪਾਸੇ ਰੱਖ ਦਿਓ।
ਕੜ੍ਹਾਈ ਵਿੱਚ ਦੋ ਚੱਮਚ ਤੇਲ ਅਤੇ ਇੱਕ ਚੱਮਚ ਬਟਰ ਗਰਮ ਕਰ ਕੇ ਇਸ ਵਿੱਚ ਇੱਕ ਸਟਾਰ ਐਨੀਜ, ਇੱਕ ਤੇਜ ਪੱਤਾ, ਪੰਜ ਲੌਂਗ, ਇੱਕ ਇੰਚ ਦਾਲਚੀਨੀ, ਕੁਆਰਟਰ ਚੱਮਚ ਮੇਥੀ ਦੇ ਬੀਜ ਪਾ ਕੇ ਹਿਲਾਓ।
ਫ਼ਿਰ 70 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਓ ਅਤੇ ਬਾਅਦ ਵਿੱਚ 1 ਚੱਮਚ ਅਦਰਕ, 1 ਚੱਮਚ ਲਸਣ ਮਿਕਸ ਕਰਕੇ 2-3 ਮਿੰਟ ਤਕ ਭੁੰਨ ਲਓ। ਹੁਣ ਇਸ ਵਿੱਚ ਇੱਕ ਚੱਮਚ ਹਰੀ ਮਿਰਚ ਦਾ ਪੇਸਟ ਮਿਲਾਓ ਅਤੇ ਫ਼ਿਰ 100 ਗ੍ਰਾਮ ਟਮਾਟਰ ਪਿਊਰੀ ਪਾ ਕੇ 3 ਤੋਂ 5 ਮਿੰਟ ਤਕ ਪਕਾਓ। ਫ਼ਿਰ ਕੁਆਰਟਰ ਚੱਮਚ ਹਿੰਗ ਮਿਕਸ ਕਰੋ ਅਤੇ ਬਾਅਦ ਵਿੱਚ ਅੱਧਾ ਚੱਮਚ ਹਲਦੀ ਪਾ ਕੇ ਹਿਲਾਓ।
ਇਸ ਤੋਂ ਬਾਅਦ ਦੋ ਚੱਮਚ ਧਨੀਆ ਪਾਊਡਰ, ਅੱਧਾ ਚੱਮਚ ਜ਼ੀਰਾ ਪਾਊਡਰ, ਅੱਧਾ ਚੱਮਚ ਪੈਪਰਿਕਾ, ਦੋ ਚੱਮਚ ਚਨਾ ਮਸਾਲਾ ਪਾਊਡਰ ਚੰਗੀ ਤਰ੍ਹਾਂ ਨਾਲ ਮਿਲਾਓ।
ਹੁਣ ਉਬਲੇ ਹੋਏ ਛੋਲੇ ਮਿਲਾ ਕੇ 5 ਤੋਂ 7 ਮਿੰਟ ਤਕ ਪਕਾ ਲਓ। ਇਸ ਨੂੰ ਪਕਾਉਣ ਤੋਂ ਬਾਅਦ ਇੱਕ ਕਾਲੀ ਇਲਾਇਚੀ, ਇੱਕ ਚੱਮਚ ਨਮਕ, ਅੱਧਾ ਚੱਮਚ ਚਾਟ ਮਸਾਲਾ ਮਿਲਾਓ ਅਤੇ ਉਬਾਲ ਲਓ। ਅਮ੍ਰਿਤਸਰੀ ਛੋਲੇ ਬਣ ਕਰ ਤਿਆਰ ਹਨ। ਇਨ੍ਹਾਂ ਨੂੰ ਪਿਆਜ਼ ਦੇ ਸਲਾਈਸਿਜ਼ ਨਾਲ ਗਾਰਨਿਸ਼ ਕਰ ਕੇ ਨਾਨ ਜਾਂ ਪੂਰੀ ਨਾਲ ਸਰਵ ਕਰੋ।