ਇਹ ਅਸਲ ਹੀਰੋ: ਅਦਾਕਾਰੀ ਦੇ ਨਾਲ-ਨਾਲ ਆਟੋ ਚਲਾਉਂਦੀ ਹੀਰੋਇਨ

ਮੁੰਬਈ: ਬਾਲੀਵੁਡ ਅਦਾਕਾਰ ਬੋਮਨ ਇਰਾਨੀ ਨੇ ਮਰਾਠੀ ਅਦਾਕਾਰਾ ਲਕਸ਼ਮੀ ਨਾਲ ਆਟੋ ਦੀ ਸਵਾਰੀ ਕੀਤੀ। ਲਕਸ਼ਮੀ ਮਰਾਠੀ ਅਦਾਕਾਰਾ ਹੋਣ ਦੇ ਨਾਲ-ਨਾਲ ਆਟੋ ਵੀ ਚਲਾਉਂਦੀ ਹੈ। ਬੋਮਨ ਇਰਾਨੀ ਨੇ ਉਸ ਨੂੰ ‘ਰੀਅਲ ਲਾਈਫ ਹੀਰੋ’, ਯਾਨੀ ਅਸਲ ਜ਼ਿੰਦਗੀ ਦੀ ਅਦਾਕਾਰਾ ਦਾ ਖਿਤਾਬ ਦਿੱਤਾ।

ਮੁੰਬਈ: ਬਾਲੀਵੁਡ ਅਦਾਕਾਰ ਬੋਮਨ ਇਰਾਨੀ ਨੇ ਮਰਾਠੀ ਅਦਾਕਾਰਾ ਲਕਸ਼ਮੀ ਨਾਲ ਆਟੋ ਦੀ ਸਵਾਰੀ ਕੀਤੀ। ਲਕਸ਼ਮੀ ਮਰਾਠੀ ਅਦਾਕਾਰਾ ਹੋਣ ਦੇ ਨਾਲ-ਨਾਲ ਆਟੋ ਵੀ ਚਲਾਉਂਦੀ ਹੈ। ਬੋਮਨ ਇਰਾਨੀ ਨੇ ਉਸ ਨੂੰ ‘ਰੀਅਲ ਲਾਈਫ ਹੀਰੋ’, ਯਾਨੀ ਅਸਲ ਜ਼ਿੰਦਗੀ ਦੀ ਅਦਾਕਾਰਾ ਦਾ ਖਿਤਾਬ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਕਸ਼ਮੀ ‘ਤੇ ਮਾਣ ਹੈ। ਬੋਮਨ ਵੀਰਵਾਰ ਰਾਤ ਨੂੰ ਜਦੋਂ 59 ਸਾਲਾ ਅਦਾਕਾਰਾ ਲਕਸ਼ਮੀ ਨਾਲ ਮਿਲੇ ਤਾਂ ਉਹ ਆਟੋ ਚਲਾ ਰਹੇ ਸਨ। ਬੋਮਨ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨਾਲ ਆਟੋ ਦੀ ਸਵਾਰੀ ਕੀਤੀ।

ਬੋਮਨ ਇਰਾਨੀ ਨੇ ਇਸ ਘਟਨਾ ਦੀ ਵੀਡੀਓ ਕਲਿੱਪ ਸ਼ੇਅਰ ਕੀਤੀ ਜੋ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਉਨ੍ਹਾਂ ਲਕਸ਼ਮੀ ਦੀ ਪ੍ਰੇਰਣਾਸ੍ਰੋਤ ਕਹਾਣੀ ਵੀ ਸ਼ੇਅਰ ਕੀਤੀ ਹੈ। ਵਾਇਰਲ ਵੀਡੀਓ ਵਿੱਚ ਬੋਮਨ ਇਰਾਨੀ ਲਕਸ਼ਮੀ ਨਾਲ ਬੈਠੇ ਦਿਖਾਈ ਦੇ ਰਹੇ ਹਨ।

ਬੋਮਨ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, ‘ਇਸ ਅਦਭੁਤ ਸੁਪਰਲੇਡੀ ਲਕਸ਼ਮੀ ਨਾਲ ਮਿਲੋ, ਇਹ ਮਰਾਠੀ ਨਾਟਕਾਂ ਵਿੱਚ ਅਦਾਕਾਰੀ ਕਰਦੇ ਹਨ ਤੇ ਨਾਲ-ਨਾਲ ਰਿਕਸ਼ਾ ਵੀ ਚਲਾਉਂਦੇ ਹਨ। ਅਸਲ ਵਿੱਚ ਪ੍ਰੇਰਣਾਦਾਇਕ, ਇੱਕ ਰੀਅਲ ਲਾਈਫ ਹੀਰੋ। ਉਮੀਦ ਹੈ ਕਿ ਤੁਹਾਨੂੰ ਵੀ ਉਨ੍ਹਾਂ ਦੇ ਰਿਕਸ਼ਾ ਦੀ ਸਵਾਰੀ ਕਰਨ ਦਾ ਮੌਕਾ ਮਿਲੇਗਾ।’