ਹੁਣ ਹੋਣਗੇ ਸਾਰੇ ਸਮਾਰਟ ਟੀਵੀ ਫੇਲ੍ਹ, ਹੁਵਾਵੇ ਦਾ ਧਮਾਕਾ ਜਲਦ

ਚੀਨੀ ਕੰਪਨੀ ਹੁਵਾਵੇ ਦੁਨੀਆ ਦੀ ਪਹਿਲੀ 5ਜੀ ਤਕਨੀਕ ਵਾਲਾ ਟੀਵੀ ਲਿਆਉਣ ਦੀ ਤਿਆਰੀ ਕਰ ਰਹੀ ਹੈ। ਮੀਡੀਆ ‘ਚ ਆ ਰਹੀਆਂ ਖ਼ਬਰਾਂ ਮੁਤਾਬਕ ਇਸ ਟੀਵੀ ਨਾਲ ਸੈਮਸੰਗ ਤੇ ਐਪਲ ਜਿਹੀਆਂ ਕੰਪਨੀਆਂ ਨੂੰ ਟੱਕਰ ਦੇਣ ਦੀ ਸੋਚ ਰਹੀ ਹੈ।

ਚੀਨੀ ਕੰਪਨੀ ਹੁਵਾਵੇ ਦੁਨੀਆ ਦੀ ਪਹਿਲੀ 5ਜੀ ਤਕਨੀਕ ਵਾਲਾ ਟੀਵੀ ਲਿਆਉਣ ਦੀ ਤਿਆਰੀ ਕਰ ਰਹੀ ਹੈ। ਮੀਡੀਆ ‘ਚ ਆ ਰਹੀਆਂ ਖ਼ਬਰਾਂ ਮੁਤਾਬਕ ਇਸ ਟੀਵੀ ਨਾਲ ਸੈਮਸੰਗ ਤੇ ਐਪਲ ਜਿਹੀਆਂ ਕੰਪਨੀਆਂ ਨੂੰ ਟੱਕਰ ਦੇਣ ਦੀ ਸੋਚ ਰਹੀ ਹੈ।

ਨਿੱਕੇਈ ਏਸ਼ੀਅਨ ਰਿਵਿਊ ਦੀ ਰਿਪੋਰਟ ਮੁਤਾਬਕ ਇਸ 5ਜੀ ਟੀਵੀ ਦਾ ਡਿਸਪਲੇ 8K ਰੈਜੋਲਿਊਸ਼ਨ ਨੂੰ ਸਪੋਰਟ ਕਰੇਗਾ। ਇਸ ਦੇ ਨਾਲ ਹੀ ਲੋਕ ਇਸ ਟੀਵੀ ‘ਤੇ 360 ਡਿਗਰੀ ਨਾਲ ਵੀਡੀਓ ਦੇਖ ਸਕਣਗੇ। ਇਸ ‘ਚ ਵਰਚੂਅਲ ਰਿਐਲਟੀ ਕੰਟੈਂਟ ਨਾਲ ਹੈਵੀ ਰੈਜ਼ੂਲਿਊਸ਼ਨ ਵੀਡੀਓ ਵੀ ਪਲੇਅ ਕੀਤੀ ਜਾ ਸਕਦੀ ਹੈ।