ਸੇਮ ਨਾਲੇ ‘ਚ ਨਹਾਉਣ ਗਏ ਦੋ ਬੱਚੇ ਪਾਣੀ ‘ਚ ਰੁੜੇ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਮਦਰੱਸਾ ਦੇ ਤਿੰਨ ਬੱਚੇ ਸੇਮ ਨਾਲੇ ਵਿੱਚ ਨਹਾਉਣ ਲਈ ਗਏ ਪਰ ਉਨ੍ਹਾਂ ਵਿੱਚੋਂ ਦੋ ਬੱਚੇ ਪਾਣੀ ਦੇ ਤੇਜ਼ ਵਹਾਅ ਕਰਕੇ ਰੁੜ ਗਏ ਜਿਨ੍ਹਾਂ ਦੇ ਡੁੱਬਣ ਦੀ ਖ਼ਬਰ ਆ ਰਹੀ ਹੈ। ਤਿੰਨਾਂ ਵਿੱਚੋਂ ਇੱਕ ਬੱਚੇ ਨੂੰ ਬਚਾ ਲਿਆ ਗਿਆ ਹੈ

ਸ੍ਰੀ ਮੁਕਤਸਰ ਸਾਹਿਬ: ਪਿੰਡ ਚੱਕ ਮਦਰੱਸਾ ਦੇ ਤਿੰਨ ਬੱਚੇ ਸੇਮ ਨਾਲੇ ਵਿੱਚ ਨਹਾਉਣ ਲਈ ਗਏ ਪਰ ਉਨ੍ਹਾਂ ਵਿੱਚੋਂ ਦੋ ਬੱਚੇ ਪਾਣੀ ਦੇ ਤੇਜ਼ ਵਹਾਅ ਕਰਕੇ ਰੁੜ ਗਏ ਜਿਨ੍ਹਾਂ ਦੇ ਡੁੱਬਣ ਦੀ ਖ਼ਬਰ ਆ ਰਹੀ ਹੈ। ਤਿੰਨਾਂ ਵਿੱਚੋਂ ਇੱਕ ਬੱਚੇ ਨੂੰ ਬਚਾ ਲਿਆ ਗਿਆ ਹੈ।

ਇਸ ਸਬੰਧੀ ਪਿੰਡ ਦੇ ਸਰਪੰਚ ਸੁਖਬੀਰ ਸਿੰਘ ਨੇ ਕਿਹਾ ਕਿ ਸਰਹੱਦ ਫੀਡਰ ਤੇ ਰਾਜਸਥਾਨ ਫੀਡਰ ਦੀ ਸਫ਼ਾਈ ਹੋਣ ਕਰਕੇ ਉਨ੍ਹਾਂ ਨੂੰ ਬੰਦ ਕੀਤਾ ਗਿਆ ਸੀ ਤੇ ਪਿੰਡ ਦੇ ਨਾਲ ਵਹਿੰਦੇ ਸੇਮ ਨਾਲੇ ਵਿੱਚ ਪਾਣੀ ਛੱਡਿਆ ਗਿਆ ਸੀ। ਬੱਚੇ ਨਾਲੇ ਵਿੱਚ ਨਹਾਉਣ ਗਏ ਪਰ ਤੇਜ਼ ਵਹਾਅ ਕਰਕੇ ਰੁੜ ਗਏ।
ਜਾਣਕਾਰੀ ਮਿਲਦਿਆਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੋਤਾਖੋਰਾਂ ਨੂੰ ਬੁਲਾ ਕੇ ਬੱਚਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਭੁਪਿੰਦਰ ਸਿੰਘ ਆਪਣੀ ਟੀਮ ਨੂੰ ਲੈ ਕੇ ਮੌਕੇ ‘ਤੇ ਪਹੁੰਚੇ। ਉਨ੍ਹਾਂ ਭਰੋਸਾ ਜਤਾਇਆ ਕਿ ਜਲਦੀ ਬੱਚਿਆਂ ਨੂੰ ਲੱਭ ਕੇ ਨਾਲੇ ਵਿੱਚੋਂ ਕੱਢ ਲਿਆ ਜਾਏਗਾ।