ਮੌਸਮ ਵਿਭਾਗ ਦੀ ਮਾਨਸੂਨ ਬਾਰੇ ਨਵੀਂ ਭਵਿੱਖਬਾਣੀ

ਭੂ ਵਿਗਿਆਨ ਮੰਤਰਾਲੇ ਦੇ ਸਕੱਤਰ ਰਾਜੀਵਨ ਨਈਅਰ ਨੇ ਦੱਸਿਆ ਕਿ 2019 ਵਿੱਚ ਭਾਰਤ ਵਿੱਚ ਮਾਨਸੂਨ ਸੀਜ਼ਨ ਲਗਪਗ ਆਮ ਵਰਗਾ ਰਹੇਗਾ, ਕਿਉਂਕਿ ਦੱਖਣ-ਪੱਛਮੀ ਮਾਨਸੂਨ ਵੀ ਆਮ ਵਾਂਗਰ ਰਹਿਣ ਵਾਲਾ ਹੈ

ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਨੂੰ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ ਮਾਨਸੂਨ ਆਮ ਵਾਂਗ ਹੀ ਰਹੇਗੀ। ਇਸ ਤੋਂ ਪਹਿਲਾਂ ਪ੍ਰਾਈਵੇਟ ਮੌਸਮ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਮਾਨਸੂਨ ਆਮ ਨਾਲੋਂ ਘੱਟ ਰਹਿ ਸਕਦੀ ਹੈ।

ਭੂ ਵਿਗਿਆਨ ਮੰਤਰਾਲੇ ਦੇ ਸਕੱਤਰ ਰਾਜੀਵਨ ਨਈਅਰ ਨੇ ਦੱਸਿਆ ਕਿ 2019 ਵਿੱਚ ਭਾਰਤ ਵਿੱਚ ਮਾਨਸੂਨ ਸੀਜ਼ਨ ਲਗਪਗ ਆਮ ਵਰਗਾ ਰਹੇਗਾ, ਕਿਉਂਕਿ ਦੱਖਣ-ਪੱਛਮੀ ਮਾਨਸੂਨ ਵੀ ਆਮ ਵਾਂਗਰ ਰਹਿਣ ਵਾਲਾ ਹੈ।