ਪਨੀਰ ਦੀ ਖੀਰ

ਸਮੱਗਰੀ
– ਪਨੀਰ ਅੱਧਾ ਕੱਪ (ਕੱਦੂਕਸ ਕੀਤਾ ਹੋਇਆ)
– ਦੁੱਧ ਦੋ ਕੱਪ
– ਕੌਰਨਫ਼ਲਾਵਰ ਦੋ ਚੱਮਚ
– ਕੇਸਰ ਇੱਕ ਚੁਟਕੀ
– ਇਲਾਇਚੀ ਪਾਊਡਰ ਇੱਕ ਚੁਟਕੀ
– ਪਿਸਤਾ ਦੋ ਚੱਮਚ
– ਕਾਜੂ ਦੋ ਚੱਮਚ
– ਬਾਦਾਮ ਦੋ ਚੱਮਚ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਕੱਪ ਦੁੱਧ ‘ਚ ਕੇਸਰ ਨੂੰ ਭਿਓਂ ਕੇ ਰੱਖ ਦਿਓ। ਫ਼ਿਰ ਇੱਕ ਚੱਮਚ ਦੁੱਧ ‘ਚ ਕੌਰਨ ਫ਼ਲਾਵਰ ਨੂੰ ਵੀ ਭਿਓਂ ਦਿਓ। ਇਸ ਤੋਂ ਬਾਅਦ ਬਾਕੀ ਬਚੇ ਦੁੱਧ ਨੂੰ ਉਬਾਲੋ ਅਤੇ ਇਸ ‘ਚ ਕੌਰਨ ਫ਼ਲਾਵਰ ਵਾਲਾ ਦੁੱਧ ਮਿਕਸ ਕਰ ਕੇ 10 ਮਿੰਟ ਲਈ ਘੱਟ ਗੈਸ ‘ਤੇ ਪੱਕਣ ਦਿਓ। ਇਸ ਨੂੰ ਹਲਕੇ ਹੱਥ ਨਾਲ ਹਿਲਾਉਂਦੇ ਰਹੋ ਤਾਂ ਕਿ ਇਹ ਥੱਲੋਂ ਨਾ ਚਿਪਕ ਜਾਵੇ।
ਫ਼ਿਰ ਇਸ ‘ਚ ਕੇਸਰ ਵਾਲਾ ਦੁੱਧ ਵੀ ਪਾ ਦਿਓ ਅਤੇ ਕੁੱਝ ਦੇਰ ਪੱਕਣ ਲਈ ਛੱਡ ਦਿਓ। ਇਸ ਤੋਂ ਬਾਅਦ ਉਬਲਦੇ ਹੋਏ ਦੁੱਧ ‘ਚ ਅੱਧਾ ਕੱਪ ਪਨੀਰ ਅਤੇ 2-3 ਚੱਮਚ ਖੰਡ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਸ ਨੂੰ 10 ਮਿੰਟ ਲਈ ਪਕਣ ਦਿਓ। ਫ਼ਿਰ ਇਸ ‘ਚ ਇੱਕ ਚੁਟਕੀ ਕੇਸਰ, ਇੱਕ ਚੁਟਕੀ ਇਲਾਇਚੀ ਪਾਊਡਰ ਅਤੇ ਦੋ ਚੱਮਚ ਪਿਸਤਾ, ਦੋ ਚੱਮਚ ਕਾਜੂ ਅਤੇ ਦੋ ਚੱਮਚ ਬਾਦਾਮ ਪਾ ਕੇ ਘੱਟ ਗੈਸ ‘ਤੇ ਪੱਕਣ ਲਈ ਛੱਡ ਦਿਓ।
ਤੁਹਾਡੀ ਪਨੀਰ ਦੀ ਖੀਰ ਬਣ ਕੇ ਤਿਆਰ ਹੈ। ਤੁਸੀਂ ਇਸ ਨੂੰ ਪਿਸਤੇ, ਬਾਦਾਮ ਅਤੇ ਕਾਜੂ ਨਾਲ ਗਾਰਨਿਸ਼ ਕਰ ਕੇ ਗਰਮਾ-ਗਰਮ ਸਰਵ ਕਰੋ।