ਕਰੀਮ ਚੀਜ਼ ਸੈਂਡਵਿਚ

ਸੈਂਡਵਿਚ ਬੱਚਿਆਂ ਅਤੇ ਵੱਡਿਆਂ ਦੋਹਾਂ ਨੂੰ ਖਾਣਾ ਬਹੁਤ ਪਸੰਦ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੋ ਤਰ੍ਹਾਂ ਦੇ ਸੈਂਡਵਿਚ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾ ਕੇ ਤੁਸੀਂ ਆਪਣੇ ਬੱਚਿਆਂ ਦਾ ਲੰਚ ਬੋਕਸ ਵੀ ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ 
ਕਰੀਮ ਚੀਜ਼ ਸੈਂਡਵਿਚ ਸਮੱਗਰੀ
– 250 ਗ੍ਰਾਮ ਕਰੀਮ ਪਨੀਰ
– 50 ਗ੍ਰਾਮ ਪਿਆਜ਼
– 50 ਗ੍ਰਾਮ ਕਕੜੀ
– 50 ਗ੍ਰਾਮ ਟਮਾਟਰ
– 2 ਵੱਡੇ ਚਮਚ ਧਨੀਆ
– 1 ਚਮਚ ਕਾਲੀ ਮਿਰਚ
– 1 ਚਮਚ ਨਮਕ
– ਸੈਂਡਵਿਚ ਰੋਟੀ
– ਹਰੀ ਚਟਨੀ
– ਚਟਨੀ
ਵਿਧੀ
ਇੱਕ ਕਟੋਰੀ ‘ਚ 250 ਗ੍ਰਾਮ ਕਰੀਮ ਪਨੀਰ, 50 ਗ੍ਰਾਮ ਕਕੜੀ, 50 ਗ੍ਰਾਮ ਟਮਾਟਰ, ਦੋ ਵੱਡੇ ਚਮਚ ਧਨੀਆ, ਇੱਕ ਚਮਚ ਕਾਲੀ ਮਿਰਚ ਅਤੇ ਇੱਕ ਚਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਬ੍ਰੈੱਡ ਸਲਾਈਸ ਲਓ ਅਤੇ ਇੱਕ ਤੇਜ਼ ਚਾਕੂ ਦੀ ਮਦਦ ਨਾਲ ਭੂਰੇ ਰੰਗ ਦੇ ਕਿਨਾਰਿਆਂ ਨੂੰ ਕੱਟ ਦਿਓ। ਬ੍ਰੈੱਡ ਸਲਾਈਸ ਦੇ ਟੁੱਕੜਿਆਂ ‘ਤੇ ਕੈਚੱਪ ਅਤੇ ਹਰੀ ਚਟਨੀ ਲਗਾ ਦਿਓ।
ਹੁਣ ਉਸ ‘ਤੇ ਕਰੀਮ ਪਨੀਰ ਵਾਲਾ ਮਿਸ਼ਰਣ ਫ਼ੈਲਾ ਦਿਓ। ਫ਼ਿਰ ਉਸ ਦੇ ਉੱਪਰ ਦੂਸਰਾ ਕੈਚੱਪ ਲੱਗਿਆ ਬ੍ਰੈੱਡ ਲਗਾ ਦਿਓ। ਇਸ ਨੂੰ ਦੋ ਭਾਗਾਂ ‘ਚ ਕੱਟ ਲਓ। ਚਟਨੀ ਦੇ ਨਾਲ ਸਰਵ ਕਰੋ।