ਸਾਰਾ ਨੂੰ ਬਗ਼ੈਰ ਹੈਲਮੇਟ ਬਾਈਕ ‘ਤੇ ਬੈਠਣਾ ਪਿਆ ਮਹਿੰਗਾ, ਮਿਲਿਆ ਕਾਨੂੰਨੀ ਨੋਟਿਸ

ਦਿੱਲੀ ‘ਚ ਫ਼ਿਲਮ ਦੀ ਸ਼ੂਟਿੰਗ ਦੇ ਸਮੇਂ ਸਾਰਾ ਅਤੇ ਕਾਰਤਿਕ ਦੀ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸੀ। ਇਸੇ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਦਿੱਲੀ ਦੀ ਸੜਕਾਂ ‘ਤੇ ਬਾਈਕ ‘ਤੇ ਘੁੰਮਦਿਆਂ ਦੀ ਵੀ ਹੈ

ਮੁੰਬਈ: ਬਾਲੀਵੁੱਡ ‘ਚ ਧਮਾਕੇਦਾਰ ਐਂਟਰੀ ਕਰਨ ਤੋਂ ਬਾਅਦ ਇਨ੍ਹਾਂ ਦਿਨੀਂ ਨਿਊਯਾਰਕ ‘ਚ ਛੁੱਟੀਆਂ ਰਹੀ ਹੈ। ਇਸ ਤੋਂ ਪਹਿਲਾਂ ਸਾਰਾ ਨੇ ਦਿੱਲੀ ‘ਚ ਇਮਤਿਆਜ਼ ਅਲੀ ਦੀ ਫ਼ਿਲਮ ‘ਆਜ ਕਲ’ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਇਸ ਫ਼ਿਲਮ ‘ਚ ਸਾਰਾ, ਕਾਰਤਿਕ ਆਰਿਅਨ ਨਾਲ ਨਜ਼ਰ ਆਵੇਗੀ।

ਦਿੱਲੀ ‘ਚ ਫ਼ਿਲਮ ਦੀ ਸ਼ੂਟਿੰਗ ਦੇ ਸਮੇਂ ਸਾਰਾ ਅਤੇ ਕਾਰਤਿਕ ਦੀ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸੀ। ਇਸੇ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਦਿੱਲੀ ਦੀ ਸੜਕਾਂ ‘ਤੇ ਬਾਈਕ ‘ਤੇ ਘੁੰਮਦਿਆਂ ਦੀ ਵੀ ਹੈ।

ਇਸ ‘ਚ ਦੋਵਾਂ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ ਜਿਸ ਦਾ ਕਾਰਨ ਹੈ ਸਾਰਾ ਦਾ ਬਿਨਾਂ ਪਹਿਨੇ ਹੈਲਮੇਟ ਬਾਈਕ ‘ਤੇ ਬੈਠਣਾ। ਪਹਿਲਾਂ ਤਾਂ ਮਾਮਲਾ ਠੰਢਾ ਹੋ ਗਿਆ ਪਰ ਹੁਣ ਦਿੱਲੀ ਦੀ ਟ੍ਰੈਫਿਕ ਪੁਲਿਸ ਨੇ ਇਸ ਮਾਮਲੇ ‘ਚ ਸਾਰਾ ਨੂੰ ਲੀਗਲ ਨੋਟਿਸ ਭੇਜ ਦਿੱਤਾ ਹੈ। ਜਿਸ ਮੁਤਾਬਕ ਦਿੱਲੀ ਪੁਲਿਸ ਜਲਲੀ ਸਾਰਾ ਖ਼ਿਲਾਫ਼ ਕਾਰਵਾਈ ਕਰ ਸਕਦੀ ਹੈ।