ਸਰਹੱਦ 'ਤੇ ਮੁੜ ਪਾਕਿ ਲੜਾਕੂ ਜਹਾਜ਼ਾਂ ਦੀ ਗੂੰਜ, ਭਾਰਤ ਵੱਲੋਂ ਤੁਰੰਤ ਕਾਰਵਾਈ
ਸਰਹੱਦ ‘ਤੇ ਮੁੜ ਪਾਕਿ ਲੜਾਕੂ ਜਹਾਜ਼ਾਂ ਦੀ ਗੂੰਜ, ਭਾਰਤ ਵੱਲੋਂ ਤੁਰੰਤ ਕਾਰਵਾਈ

ਚੰਡੀਗੜ੍ਹ: ਪੰਜਾਬ ਦੇ ਖੇਮਕਰਨ ਸੈਕਟਰ ‘ਚ ਭਾਰਤੀ ਸਰਹੱਦ ਕੋਲ ਸੋਮਵਾਰ ਸਵੇਰੇ ਪਾਕਿਸਤਾਨੀ ਡ੍ਰੋਨ ਦਿਖਾਈ ਦਿੱਤਾ। ਭਾਰਤੀ ਹਵਾਈ ਸੈਨਾ ਨੇ ਇਸ ਨੂੰ ਖਦੇੜਨ ਲਈ ਦੋ ਸੁਖੋਈ ਜਹਾਜ਼ਾਂ ਨੂੰ ਅੱਗੇ ਕੀਤਾ। ਹਵਾਈ ਫੌਜ ਦੇ ਅਫ਼ਸਰਾਂ ਮੁਤਾਬਕ, ਘਟਨਾ ਦੇ ਤੁਰੰਤ ਬਾਅਦ ਹੀ ਦੋ ਪਾਕਿਸਤਾਨੀ ਐਫ-16 ਜਹਾਜ਼ਾਂ ਨੂੰ ਵੀ ਸੀਮਾ ਨੇੜੇ ਦੇਖਿਅ ਗਿਆ। ਭਾਰਤੀ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਤੋਂ ਬਾਅਦ ਦੋਵੇਂ ਜਹਾਜ਼ ਤੇ ਡ੍ਰੋਨ ਤੁਰੰਤ ਵਾਪਸ ਚਲੇ ਗਏ।

ਇਸ ਤੋਂ ਪਹਿਲਾਂ 13 ਮਾਰਚ ਨੂੰ ਵੀ ਭਾਰਤੀ ਹਵਾਈ ਸੈਨਾ ਦੇ ਰਡਾਰ ਨੇ ਪੁਣਛ ਸੈਕਟਰ ‘ਚ ਦੋ ਪਾਕਿਸਤਾਨੀ ਏਅਰਫੋਰਸ ਜੈੱਟਸ ਨੂੰ ਡਿਟੈਕਟ ਕੀਤਾ ਸੀ, ਜੋ ਸਰਹੱਦ ਤੋਂ 10 ਕਿਲੋਮੀਟਰ ਕਰੀਬ ਤੋਂ ਲੰਘ ਰਹੇ ਸੀ।