ਲੋਕ ਸਭਾ ਚੋਣਾਂ 'ਚ ਫਿਰ ਬੋਲੇਗੀ ਸਿੱਧੂ ਦੀ ਤੂਤੀ, ਆਸ਼ਾ ਕੁਮਾਰੀ ਨੇ ਕੀਤਾ ਐਲਾਨ
ਲੋਕ ਸਭਾ ਚੋਣਾਂ ‘ਚ ਫਿਰ ਬੋਲੇਗੀ ਸਿੱਧੂ ਦੀ ਤੂਤੀ, ਆਸ਼ਾ ਕੁਮਾਰੀ ਨੇ ਕੀਤਾ ਐਲਾਨ

ਚੰਡੀਗੜ੍ਹ: ਆਪਣੀ ਭਾਸ਼ਣ ਕਲਾ ਤੇ ਵੱਖਰੇ ਅੰਦਾਜ਼ ਕਰਕੇ ਮਸ਼ਹੂਰ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਇਸ ਵਾਰ ਫਿਰ ਚੋਣਾਂ ਵਿੱਚ ਪ੍ਰਚਾਰ ਕਰਨਗੇ। ਲੋਕ ਸਭਾ ਚੋਣਾਂ ਦੌਰਾਨ ਸਿੱਧੂ ਨੂੰ ਪਾਰਟੀ ਨੇ ਆਪਣਾ ਸਟਾਰ ਪ੍ਰਚਾਰਕ ਬਣਾਇਆ ਹੈ। ਇਹ ਖੁਲਾਸਾ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਕੀਤਾ ਹੈ।

55 ਸਾਲਾ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਆਪਣੇ ਬੇਬਾਕ ਅੰਦਾਜ਼ ਦੇ ਨਾਲ-ਨਾਲ ਵਿਵਾਦ ਵੀ ਲੈ ਕੇ ਚੱਲਦੇ ਹਨ। ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਬਾਰੇ ਪਾਕਿਸਤਾਨ ਦੇ ਰਜ਼ਾਮੰਦ ਹੋਣ ਦਾ ਖੁਲਾਸਾ ਕਰਨ ਦੇ ਨਾਲ-ਨਾਲ ਤਾਜ਼ਾ ਪੁਲਵਾਮਾ ਹਮਲੇ ਕਰਕੇ ਵੀ ਚਰਚਾ ਵਿੱਚ ਰਹੇ। ਉਹ ਟੈਲੀਵਿਜ਼ਨ ‘ਤੇ ਆਫ ਏਅਰ ਵੀ ਹੋ ਗਏ ਤੇ ਪਾਰਟੀ ਨੇ ਰੈਲੀ ਵਿੱਚ ਵੀ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ।