ਭਾਰਤ 'ਚ ਲੱਗਣਗੇ ਛੇ ਅਮਰੀਕੀ ਪਰਮਾਣੂ ਪਲਾਂਟ
ਭਾਰਤ ‘ਚ ਲੱਗਣਗੇ ਛੇ ਅਮਰੀਕੀ ਪਰਮਾਣੂ ਪਲਾਂਟ

ਵਾਸ਼ਿੰਗਟਨ: ਅਮਰੀਕਾ ਭਾਰਤ ਵਿੱਚ ਛੇ ਪਰਮਾਣੂ ਪਲਾਂਟ ਲਾਉਣ ਲਈ ਸਹਿਮਤ ਹੋ ਗਿਆ ਹੈ। ਭਾਰਤ-ਅਮਰੀਕੀ ਰਣਨੀਤਕ ਸੁਰੱਖਿਆ ਸਮਝੌਤੇ ਤਹਿਤ ਨੌਂਵੇਂ ਦੌਰ ਦੀ ਗੱਲਬਾਤ ਦੌਰਾਨ ਦੋਵੇਂ ਦੇਸ਼ਾਂ ਨੇ ਸਾਂਝੇ ਤੌਰ ‘ਤੇ ਬਿਆਨ ਜਾਰੀ ਕੀਤਾ ਹੈ। ਭਾਰਤ ਵੱਲੋਂ ਵਿਦੇਸ਼ ਸਕੱਤਰ ਵਿਜੈ ਗੋਖਲੇ ਤੇ ਅਮਰੀਕੀ ਮੰਤਰੀ ਐਂਡਰੀਆ ਥਾਂਪਸਨ ਨੇ ਬੈਠਕ ਵਿੱਚ ਹਿੱਸਾ ਲਿਆ।

ਸੂਤਰਾਂ ਦਾ ਰਹਿਣਾ ਹੈ ਕਿ ਅਮਰੀਕੀ ਸਹਿਯੋਗ ਨਾਲ ਲੱਗਣ ਵਾਲੇ ਇਨ੍ਹਾਂ ਛੇ ਪਰਮਾਣੂ ਪਲਾਂਟ ਸਥਾਪਤ ਹੋਣ ਮਗਰੋਂ ਊਰਜਾ ਉਤਪਾਦਨ ਲੋੜ ਤੋਂ ਵੱਧ ਭਾਵ ਸਰਪਲੱਸ ਹੋਵੇਗੀ। ਇਸ ਦੇ ਨਾਲ ਹੀ ਇਸ ਨਾਲ ਨਵਿਆਉਣਯੋਗ ਊਰਜਾ ‘ਤੇ ਨਿਰਭਰਤਾ ਵੀ ਘਟੇਗੀ। ਇਸ ਸਮੇਂ ਭਾਰਤ ਕੋਲ ਸੱਤ ਪਰਮਾਣੂ ਪਲਾਂਟ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 6780 ਮੈਗਾਵਾਟ ਹੈ।