ਹਰਸਿਮਰਤ ਬਾਦਲ ਨੂੰ ਬਠਿੰਡਾ ਤੋਂ ਚੋਣ ਲੜਾਉਣ ਬਾਰੇ ਦ੍ਰਿੜ੍ਹ ਨਹੀਂ ਸੁਖਬੀਰ
ਹਰਸਿਮਰਤ ਬਾਦਲ ਨੂੰ ਬਠਿੰਡਾ ਤੋਂ ਚੋਣ ਲੜਾਉਣ ਬਾਰੇ ਦ੍ਰਿੜ੍ਹ ਨਹੀਂ ਸੁਖਬੀਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲੋਕ ਸਭਾ ਚੋਣਾਂ ਲਈ ਆਪਣੀ ਪਤਨੀ ਨੂੰ ਬਠਿੰਡਾ ਹਲਕੇ ਤੋਂ ਚੋਣ ਲੜਵਾਉਣ ਲਈ ਦ੍ਰਿੜ੍ਹ ਨਹੀਂ ਜਾਪਦੇ। ਇਸ ਲਈ ਸ਼ਾਇਦ ਕੋਰ ਕਮੇਟੀ ਦੀ ਬੈਠਕ ਫਿਰ ਤੋਂ ਸੱਦੀ ਹੈ। ਅੱਜ ਪਾਰਟੀ ਨੇ ਕੋਰ ਕਮੇਟੀ ਨੇ ਬੈਠਕ ਕੀਤੀ, ਜਿਸ ਦੌਰਾਨ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਬਾਰੇ ਚਰਚਾ ਹੋਈ ਪਰ ਕੋਈ ਵੀ ਅੰਤਮ ਫੈਸਲਾ ਨਾ ਹੋ ਸਕਿਆ।

ਬੈਠਕ ਮਗਰੋਂ ਕਿਸੇ ਵੀ ਅਧਿਕਾਰਤ ਤੌਰ ‘ਤੇ ਉਮੀਦਵਾਰ ਐਲਾਨਣ ਤੋਂ ਇਨਕਾਰ ਕੀਤਾ ਗਿਆ, ਪਰ ਸੁਖਬੀਰ ਬਾਦਲ ਨੇ ਕਿਹਾ ਕਿ ਅਗਲੇ ਹਫਤੇ ਤਕ ਉਮੀਦਵਾਰ ਐਲਾਨੇ ਜਾਣਗੇ। ਹਰਸਿਮਰਤ ਕੌਰ ਬਾਦਲ ਦਾ ਹਲਕਾ ਬਦਲਣ ਦੀ ਨੀਤੀ ਚਰਚਾ ਹੇਠ ਹੈ ਪਰ ਸੁਖਬੀਰ ਬਾਦਲ ਨੇ ਹਰਸਿਮਰਤ ਬਾਦਲ ਦਾ ਹਲਕਾ ਬਦਲਣ ਦੇ ਸਵਾਲ ‘ਤੇ ਜਵਾਬ ਦਿੰਦੇ ਕਿਹਾ ਕਿ ਕੋਰ ਕਮੇਟੀ ਦੀ ਬੈਠਕ ਫਿਰ ਤੋਂ ਹੋਵੇਗੀ ਤੇ ਉਸ ਤੋਂ ਬਾਅਦ ਉਮੀਦਵਾਰ ਐਲਾਨੀਆਂ ਜਾਣਗੀਆਂ।