ਹਵਾ ਦੀ ਰਫਤਾਰ ਨਾਲ਼ ਚਲ ਰਹੀ ਗੱਡੀ ਵਿੱਚ ਬੈਠਿਆਂ ਮੈਂ ਆਪਣੀ ਕਿਸੇ ਨਵੀਂ ਰਚਨਾ ਦੀ ਸੋਚ ਵਿੱਚ ਸੀ ।ਮੇਰੇ ਸਾਹਮਣੇ ਵਾਲ਼ੀ ਸੀਟ ਉਪੱਰ ਇੱਕ ਆਦਮੀ ਕਾਫੀ ਦੇਰ ਤੌਂ ਮੋਬਾਈਲ ਤੇ ਗਲਾਂ ਵਿੱਚ ਰੁਝਿਆ ਹੋਇਆ ਸੀ ।ਸਫਰ ਲੰਮਾ ਸੀ ਮੈਂ ਵੀ ਕਿਸੇ ਹਮਸੋਚ ਦੀ ਭਾਲ਼ ਵਿੱਚ ਇੱਧਰ aਧੱਰ ਤੱਕਦਾ ਰਿਹਾ ,ਅਚਾਨਕ ਉਸ ਨੇ ਮੈਥੌਂ ਮੇਰੇ ਕਾਰੋਬਾਰ ਵਾਰੇ ਰਸਮੀ ਜੇਹੇ ਢੰਗ ਨਾਲ਼ ਪੁੱਛਿਆ ।ਕੁੱਝ ਚਿਰ ਵਿਚ ਹੀ ਅਸੀਂ ਇਕ ਦੁਜੇ ਦੇ ਬਾਰੇ ਰਸਮੀ ਜੇਹੇ ਸਵਾਲ ਪੁੱਛਣ ਲੱਗ ਪਏ ।ਜਦੋੰ ਮੈਂ ਉਸਨੂੰ ਉਸਦੇ ਕਾਰੋਬਾਰ ਬਾਰੇ ਪੱਛਿਆ ਤਾਂ ਉਸਦਾ ਜਵਾਬ ਸੁਣ ਕੇ ਹੈਰਾਨੀ ਜੇਹੀ ਹੋਈ ।ਉਸਨੇ ਆਪਣਾ ਜਵਾਬ ਹੱਸ ਕੇ ਦਿੰਦੇ ਹੋਏੇ ਕਿਹਾ ,\”ਮੈਂ ਬੁਰਾਈਆਂ ਨੂੰ ਅੱਗ ਲਗਾਉਣ ਲਈ ਹਵਾ ਦਾ ਕੰਮ ਕਰਦਾ ਹਾਂ ਜੀ।”ਉਸਦੇ ਫਿਲਾਸਫੀ ਦੇ ਲਹਿਜੇ ਨਾਲ਼ ਦਿੱਤੇ ਉਤੱਰ ਦੀ ਮੈਨੂੰਂ ਸਮਝ ਉਸ ਵੇਲ਼ੇ ਲੱਗੀ ਜਦੌਂ ਉਸਦੇ ਹੱਥ ਵਿਚ ਫੜਿਆ ਕੈਮਰਾ ਵੇਖਿਆ ।ਪੇਸ਼ੇ ਤੌਂ ਉਸਨੇ ਆਪਣੇ ਆਪ ਨੂੰ ਕਰਾਈਮ ਰਿਪੋਰਟਰ ਦੱਸਿਆ ।ਉਸਨੂੰ ਗਲ ਕਰਦਿਆਂ ਹਰ ਦਸ ਜਾਂ ਪੰਦਰਾ ਮਿੰਟ ਬਾਅਦ ਉਸਦੇ aੁੱਚ ਅਧਿਕਾਰੀ ਦਾ ਫੋਨ ਆ ਜਾਂਦਾ ।ਉਹ ਹਰ ਫੋਨ ਦੇ ਬਾਅਦ ਥੋੜਾ ਗੰਭੀਰ ਹੋ ਜਾਂਦਾ। ਮੇਰੇ ਪੁੱਛਣ ਤੇ ਉਸਨੇ ਦੱਸਿਆ ਕੇ ਕਿਵੇਂ ਉਸਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਮਿਲਾਵਟ ਦਾ ਧੰਦਾ ਕਰਣ ਵਾਲ਼ਿਆਂ ਬਾਰੇ ਸਬੂਤਾਂ ਨੂੰ ਰਿਕਾਰਡ ਕੀਤਾ ।ਉਸਨੇ ਦੱਸਿਆ ਕੇ ਜਿਸ ਚੈਨਲ ਵਿੱਚ  ਉਹ ਕੰਮ ਕਰਦਾ ਹੈ ਉਸ ਉੱਪਰ ਇਹ ਖਬਰ ਬਿਨਾ ਵਿਡੀਓ ਦੇ ਵਿਖਾਈ ਜਾ ਰਹੀ ਹੈ।ਇਸ ਕਾਰਣ ਉਸਦੇ ਚੈਨਲ ਵਾਲ਼ੇ ਛੇਤੀ ਤੌਂ ਛੇਤੀ ਉਸਨੂੰ ਬੁਲਾ ਰਹੇ ਹਨ ਤਾਂ ਜੋ ਚੈਨਲ ਦੀ ਇਸ ਬ੍ਰੇਕੰਿਗ ਨਿਊਜ ਨਾਲ਼ ਟੀ ਆਰ ਪੀ ਵੱਧ ਸਕੇ।”ਸਾਲ਼ੇ ਟੀ ਆਰ ਪੀ ਦੇ ਭੁੱਖੇ, ਹਵਾ ਦੇ ਵਪਾਰੀ”
ਉਸਦੀ ਇਸ ਸਤਰ ਨੇ ਜਿਵੇਂ ਮੈਨੂੰ ਝਿੰਜੋੜ ਕੇ ਰੱਖ ਦਿੱਤਾ ਸੀ।ਉਸਦੀ ਸੋਚ ਵਿੱਚ ਕ੍ਰਾਂਤੀ ਝਲਕ ਰਹੀ ਸੀ।ਲਗ ਰਿਹਾ ਸੀ ਜਿਵੇਂ ਆਂਪਣੇ ਪੇਸ਼ੇ ਨਾਲ਼ ਹੋ ਰਹੀ ਨਾਇੰਨਸਾਫੀ ਮੇਰੇ ਨਾਲ਼ ਸਾਂਝੀ ਕਰਨਾ ਚਾਹੁੰਦਾ ਹੋਵੇ ।\”ਕਿਸੇ ਵੀ ਘਟਨਾ ਨਾਲ਼ ਸੈਂਕੜੇ ਦੀ ਤਦਾਦ ਵਿਚ ਮਰਣ ਵਾਲ਼ਿਆਂ ਦੀ ਸੰਖਿਆ ਵਿੱਚੌਂ ਸਿਫਰਾਂ ਨੂੰ ਪਤਾ ਨਹੀਂ ਕੌਣ ਨਿਗਲ਼ ਜਾਂਦਾ ਹੈ।ਜਦੋਂ ਰਾਤ ਨੂੰੂ ਸੌਂਦੇ ਹਾਂ ਤੇ ਉਹ ਅੱਖੀਂ ਵੇਖੀਆਂ ਲਾਸ਼ਾਂ ਜੋ ਕਿਸੇ ਗਿਣਤੀ ਵਿਚ ਨਾ ਆਈਆਂ ਸਾਥੌਂ ਆਪਣੀ ਪਛਾਣ ਮੰਗਦੀਆਂ ਹਨ,ਡਰਾਉਂਦੀਆਂ ਹਨ ।ਉਸਨੇ ਆਪਣੇ ਬੈਗ ਵਿੱਚੋਂ ਪਾਣੀ ਦੀ ਬੋਤਲ ਕੱਢ ਮੂੰਹ ਨੂੰ ਲਗਾ ਲਈ, “ਕਿਸੇ ਗਰੀਬ ਦੀ ਧੀ ਨਾਲ਼ ਹੋਏ ਸਮੂਹਿਕ ਬਲਾਤਕਾਰ ਦੀ ਖਬਰ ਨੂੰ ਗੁਨਾਹਗਾਰਾਂ ਦੇ ਨਾਮ ਲਏ ਬਿਨਾ ਬਾਰ ਬਾਰ ਦਿਖਾਉਂਦੇ ਹਨ ।ਉਸ ਮਸੂਮ ਲੜਕੀ ਨਾਲ਼ ਹੋਏ ਅੱਤਿਆਚਾਰ ਨੂੰ ਵੱਖ ਵੱਖ ਢੰਗ ਨਾਲ਼ ਦਰਸ਼ਾ ਕੇ ਉਸਦੀ ਬਚੀ ਹੋਈ ਇਜੱਤ ਨੂੰ ਟੀ ਆਰ ਪੀ ਲਈ ਉਛਾਲ਼ਦੇ ਹਨ।ਉਸਨੇ ਆਪਣੇ ਇਸ ਕਥਨ ਨੂੰ ਸੱਚ ਸਾਬਿਤ ਕਰਣ ਲਈ ਪਿੱਛੇ ਜੇਹੇ ਵਾਪਰੀ ਇੱਕ ਇਸ ਤਰਾਂ ਦੀ ਘਟਨਾ ਦੀ ਉਦਾਹਰਣ ਦਿੱਤੀ।ਅਸ਼ਲੀਲਤਾ ਨੂੰ ਹਾਸ –ਵਿਅੰਗ ਜੇਹੇ ਨਾਮ ਦੇ ਕੇ ਇੱਕ ਪਰਿਵਾਰ ਦਾ ਇਕੱਠੇ ਹੋ ਕੇ ਬੈਠਣ ਦਾ ਹੱਕ ਵੀ ਖੋ ਲਿਆ ਹੈ ।ਇੱਕ ਵਾਰ ਫਿਰ ਉਸਦੇ ਮੋਬਾਈਲ ਦੀ ਘੰਟੀ ਵੱਜ ਪਈ।ਇਸ ਬਾਰ ਗੱਲ ਕੋਈ ਲੰਮੀ ਨਹੀਂ ਹੋਈ ,ਪਰ ਸਾਡੀ ਗਲੱਬਾਤ ਵਿੱਚ ੱਿeੱਕ ਲੰਮਾ ਵਿਰਾਮ ਆ ਗਿਆ ਸੀ ।ਉਸ ਨੇ ਦੁਬਾਰਾ ਪਾਣੀ ਦੀ ਬੋਤਲ ਮੂੰ੍ਹਹ ਨੂੰ ਲਗਾ ਲਈ ਅਤੇ ਬਚੇ ਹੋਏ ਪਾਣੀ ਨਾਲ਼ ਆਪਣੇ ਮੂੰਹ ਤੇ ਛਿੱਟੇ ਮਾਰ ਲਏ।ਉਸਦੇ ਚੇਹਰੇ ਦੇ ਉੱਡਦੇ ਹਾਵ ਭਾਵ ਤੌੰ ਉਸਦੀ ਲਚਾਰਗੀ ਝਲਕ ਰਹੀ ਸੀ।
“ਕੀ ਹੋਇਆ ਇੰਨੇ ਪਰੇਸ਼ਾਨ ਕਿਉਂ ਲਗ ਰਹੇ ਹੋ?”
ਪ੍ਸਾਰਣ ਮੈਂ ਉਸਦੀ ਚੁੱਪੀ ਤੋੜਨ ਲਈ ਉਸ ਤੌਂ ਪੁੱਛਿਆ –”ਚੈਨਲ ਵਾਲ਼ਿਆਂ ਦਾ ਫੋਨ ਸੀ ,ਕੰਹਿਦੇ ਨੇ ਇਸ ਖਬਰ ਦਾ ਬੰਦ ਕਰ ਦਿੱਤਾ ਗਿਆ ਹੈ ,ਇਸ ਲਈ ਹੁਣ ਇਸ ਵਿਡੀਓ ਦੀ ਕੌਈ ਜਰੂਰਤ ਨਹੀਂ ।ਕਿਸੇ ਮੰਤਰੀ ਨੇ ਮੰਹਿਗੇ ਸੈਂਡਲ ਖਰੀਦੇ ਹਨ ਉਹਨਾ ਦੀ ਗਿਣਤੀ ਕਰਣ ਅਤੇ ਵਿਡਿਓ ਬਣਾਉਣ ਲਈ ਕਿਹਾ ਹੈ।ਵੇਚ ਦਿੱਤਾ ਹੋਵੇਗਾ ਕਿਸੇ ਨੇ ਹਵਾ ਵਿੱਚੌਂ ਸੱਚ ਨੂੰ ਕੱਢ ਕੇ !\”
“ਬੜੀ ਹੈਰਾਨੀ ਦੀ ਗਲ ਹੈ ਅਸੀਂ ਸੋਚਦੇ ਹਾਂ ਸਿਰਫ ਹਵਾ ਨੂੰ ਫੈਕਟਰੀਆਂ ਵਿੱਚੋਂ ਨਿੱਕਲ਼ਦਾ ਧੂਆਂ ਹੀ ਪ੍ਰਦੂਸ਼ਿਤ ਕਰਦਾ ਹੈ ,ਪਰ ਇਹਨਾ ਬਾਰੇ ਕਦੀ ਸੋਚਿਆਂ ਜੋ ਹਵਾ ਵਿੱਚੌਂ ਸੱਚ ਨੂੰ ਵੇਚ ਕੇ ਆਪਣੇ ਜਿਉਣ ਦਾ ਸਾਧਨ ਅਤੇ ਦੂਜਿਆਂ ਦੀ ਮੌਤਾਂ ਅਤੇ ਇਜੱਤ ਦਾ ਵਪਾਰ ਕਰਦੇ ਹਨ ।ਲੇਖਕ ਸਾਹਬ “ਜੰਗਲ ਵਿੱਚ ਅੱਗ ਦੀ ਤਰਾਂ ਗਲ ਫੈਲਣ\” ਦੀ  ਕਹਾਵਤ ਪੁਰਾਣੀ ਹੋ ਗਈ ਹੈ।ਪੜ੍ਹੇ ਲਿਖੇ ਅਤੇ ਅਨਪੜਾਂ ਦੀ ਸੋਚ ਵਿੱਚ ਇਹਨਾ ਕਹਾਵਤਾਂ ਕਾਰਣ ਹੀ ਇੱਕ ਗਿਆਨ ਦੀ ਸਾਂਝ ਹੁੰਦੀ ਹੈ,ਕਿੱਧਰੇ ਇਹ ਸਾਂਝ ਵੀ ਗਵਾਚ ਨਾ ਜਾਵੇ ਅਤੇ ਅਨਪੜਤਾ ਦੇ ਸ਼ਿਕਾਰ ਇਸ ਝੂਠੀ ਹਵਾ ਵਿੱਚ ਸਾਹ ਲੈ ਕੇ ਰੰਹਿਦੀ ਹੋਈ ਸੋਚ ਵੀ ਨਾ ਗਵਾ ਬੈਠਣ –ਇਹਨਾ ਕਹਾਵਤਾਂ ਨੂੰ ਨਵੀਂ ਸੇਧ ਦਿਓ ।ਹਵਾ ਦੀ ਰਫਤਾਰ ਨਾਲ ਗੱਲ ਫੈਲਣ ਦਾ ਯੁੱਗ ਹੈ।”
ਉਸਨੇ  ਗੁੱਸੇ ਵਿੱਚ ਆ ਕੇ ਕੈਸੇਟ ਕੈਮਰੇ ਵਿੱਚੌਂ ਕੱਢ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਸਦਾ ਹੱਥ ਫੜ ਕੇ ਉਸਨੂੰ ਕਿਹਾ-\”ਦੋਸਤ ਇਸ ਹਵਾ ਨੂੰ ਸੰਭਾਲ ਕੇ ਰਖ ਜਰੂਰੀ ਤੇ ਨਹੀਂ ਸਭ ਹਵਾ ਦੇ ਵਪਾਰੀ ਇੱਕ ਸੋਚ ਦੇ ਹੋਣ –ਇਸ ਹਵਾ ਦੀ ਜਰੂਰਤ ਕਦੀ ਵੀ ਪੈ ਸਕਦੀ ਹੈ ਬੁਰਾਈਆਂ ਨੂੰ ਅੱਗ ਲਗਾਉਣ ਲਈ।ਸਵਾਲ ਇਹ ਨਹੀ ਕੇ ਤੁਸੀਂ ਯੁੱਧ ਵਿੱਚ ਹਾਰ ਕੇ ਡਿੱਗ ਪਏ ,ਸਵਾਲ ਇਹ ਹੈ ਕੇ ਜਦੌਂ ਤੁਸੀਂ ਦੁਬਾਰਾ ਉਠਦੇ ਹੋ ਤਾਂ ਤੁਹਾਡਾ ਦੁਸ਼ਮਣ ਤੇ ਪ੍ਰਹਾਰ ਕਿੰਨਾ ਹਾਵੀ ਹੋਵੇਗਾ”