ਫੇਸਬੁੱਕ ‘ਤੇ ਮੁੜ ਹੈਕਰਸ ਦਾ ਹਮਲਾ, ਲੀਕ ਕੀਤਾ ਹਜ਼ਾਰਾਂ ਦਾ ਡੇਟਾ
ਫੇਸਬੁੱਕ ‘ਤੇ ਮੁੜ ਹੈਕਰਸ ਦਾ ਹਮਲਾ, ਲੀਕ ਕੀਤਾ ਹਜ਼ਾਰਾਂ ਦਾ ਡੇਟਾ

ਸਾਨ ਫ੍ਰਾਂਸਿਸਕੋ: ਯੂਕਰੇਨ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੇ ਇੱਕ ਆਨਲਾਈਨ ਕੁਇਜ਼ ਰਾਹੀਂ 60 ਹਜ਼ਾਰ ਤੋਂ ਜ਼ਿਆਦਾ ਫੇਸਬੁੱਕ ਯੂਜ਼ਰਸ ਨੂੰ ਲਾਲਚ ਦੇ ਕੇ ਉਨ੍ਹਾਂ ਦਾ ਡੇਟਾ ਲੀਕ ਕਰ ਦਿੱਤਾ ਹੈ। ਇਸ ਤੋਂ ਬਾਅਦ ਕੰਪਨੀ ਨੇ ਦੋਵਾਂ ‘ਤੇ ਮੁਕੱਦਮਾ ਦਾਇਰ ਕੀਤਾ ਹੈ।

‘ਦ ਡੇਲੀ ਬੀਸਟ’ ਨੇ ਸ਼ੁੱਕਰਵਾਰ ਨੂੰ ਇੱਕ ਰਿਪੋਰਟ ‘ਚ ਦੱਸਿਆ ਕਿ ਐਂਡ੍ਰਿਊ ਮੋਰਬੋਕੋਵ ਤੇ ਗਲੇਬ ਸਲਕਵੇਸਕੀ ਨੇ ਫੇਸਬੁੱਕ ਨਿਊਜ਼ ਫੀਡ ‘ਤੇ ਖੁਦ ਦਾ ਇਸ਼ਤਿਹਾਰ ਦਿਖਾਉਣ ਲਈ ਬ੍ਰਾਊਜ਼ਰ ਅਕਟੈਂਸ਼ਨ ਦਾ ਇਸਤੇਮਾਲ ਕੀਤਾ। ਫੇਸਬੁੱਕ ਨੇ ਸ਼ੁੱਕਰਵਾਰ ਨੂੰ ਦਾਇਰ ਮੁਕੱਦਮੇ ‘ਚ ਕਿਹਾ ਕਿ ਕੀਵ ‘ਚ ਰਹਿਣ ਵਾਲੇ ਦੋ ਨੌਜਵਾਨਾਂ ਨੇ ਕੈਲੇਫੋਰਨੀਆ ਤੇ ਐਂਟੀ ਹੈਕਿੰਗ ਕਾਨੂੰਨ ਦਾ ਉਲੰਘਣ ਕੀਤਾ ਹੈ। ਇਸ ਕਾਰਨ ਉਨ੍ਹਾਂ ‘ਤੇ ਮੁਕੱਦਮਾ ਚੱਲੇਗਾ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਖਾਸ ਤੌਰ ‘ਤੇ ਰੂਸੀ ਭਾਸ਼ੀ ਲੋਕਾਂ ਨੂੰ ਟਾਰਗੇਟ ਕੀਤਾ ਹੈ।