ਨਾਈਜੀਰੀਅਨ ਨਾਗਰਿਕਾਂ ਕੋਲੋਂ ਡੇਢ ਕਿੱਲੋ ਹੈਰੋਇਨ ਬਰਾਮਦ
ਨਾਈਜੀਰੀਅਨ ਨਾਗਰਿਕਾਂ ਕੋਲੋਂ ਡੇਢ ਕਿੱਲੋ ਹੈਰੋਇਨ ਬਰਾਮਦ

ਖੰਨਾ ਪੁਲਿਸ ਨੇ ਦੋ ਵਿਦੇਸ਼ੀ ਨਗਰਿਕਾਂ ਕੋਲੋਂ ਇੱਕ ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਧਰੁਵ ਦਹਿਆ ਆਈਪੀਐਸ ਖੰਨਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਪ੍ਰਿਸਟਿਨ ਮਾਲ ਜੀਟੀ ਰੋਡ ਅਲੌੜ ਨੇੜੇ ਨਾਕਾ ਲਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਆਟੋ ਵਿੱਚੋਂ ਦੋ ਵਿਦੇਸ਼ੀ ਉੱਤਰੇ। ਦੋਵੇਂ ਕੋਲ ਕਾਲੇ ਰੰਗ ਦੇ ਬੈਗ ਸਨ।

ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਰੋਕ ਕੇ ਨਾਂ ਪਤਾ ਪੁੱਛਿਆ। ਇੱਕ ਜਣੇ ਨੇ ਆਪਣਾ ਨਾਂ ਹੈਨਰੀ ਉੱਚਕੋ ਤੇ ਦੂਜੇ ਨੇ ਕ੍ਰਿਸ ਉਬੀਰਾ ਦੱਸਿਆ। ਦੋਵੇਂ ਜਣੇ ਦਿੱਲੀ ਦੇ ਵਿਕਾਸ ਨਗਰ ਵਿੱਚ ਰਹਿੰਦੇ ਹਨ।