ਹੁਣ ਬਿਨਾਂ ਡਰਾਈਵਰ 200 ਕਿਮੀ ਦੀ ਸਪੀਡ ਨਾਲ ਦੌੜਨੀਆਂ ਰੇਲਾਂ
ਹੁਣ ਬਿਨਾਂ ਡਰਾਈਵਰ 200 ਕਿਮੀ ਦੀ ਸਪੀਡ ਨਾਲ ਦੌੜਨੀਆਂ ਰੇਲਾਂ

ਬੀਜਿੰਗ: ਚੀਨ ਨੇ 2020 ਤੱਕ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਿਨਾਂ ਡਰਾਈਵਰ ਦੇ ਚੱਲਣ ਵਾਲੀ ਮੈਗਲੇਵ ਰੇਲ ਚਲਾਉਣ ਦੀ ਯੋਜਨਾ ਬਣਾਈ ਹੈ। ਇਹ ਡਰਾਈਵਰਲੈਸ ਰੇਲ ਸੀਆਰਆਰਸੀ ਜੁੰਗਝੋ ਲੋਕੋਮੋਟਿਵ ਕੰਪਨੀ ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਕੰਪਨੀ ਮੁਤਾਬਕ ਇਹ ਚੀਨ ਦੀ ਸਭ ਤੋਂ ਤੇਜ਼ ਕਮਰਸ਼ੀਅਲ ਮੈਗਲੇਵ ਰੇਲ ਹੋਏਗੀ। ਮੈਗਲੇਵ ਰੇਲ 600 ਕਿਮੀ/ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦੀ ਹੈ। ਜ਼ਿਆਦਾ ਗਤੀ ਹੋਣ ’ਤੇ ਰੇਲ ਜ਼ਮੀਨ ਤੋਂ 10 ਸੈਂਟੀਮੀਟਰ ਉੱਪਰ ਉੱਠ ਜਾਂਦੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਤਾਕਤਵਰ ਦਿਮਾਗ ਵੀ ਲਾਇਆ ਗਿਆ ਹੈ।

ਮੈਗਨੈਟਿਕ (ਚੁੰਬਕੀ) ਲੈਵੀਏਸ਼ਨ ਨੂੰ ਮੈਗਲੇਵ ਤੇ ਮੈਗਨੈਟਿਕ ਸਸਪੈਂਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਿੱਚ ਕੋਈ ਵੀ ਚੀਜ਼ ਸਿਰਫ ਮੈਗਨੈਟਿਕ ਫੀਲਡ ਦੇ ਸਹਾਰੇ ਇੱਕ ਥਾਂ ਤੋਂ ਦੂਜੀ ਥਾਂ ਜਾਂਦੀ ਹੈ। ਉਸ ਨੂੰ ਕਿਸੇ ਵੀ ਤਰ੍ਹਾਂ ਦੀ ਗਤੀ ਦੇਣ ਲਈ ਮੈਗਨੈਟਿਕ ਫੋਰਸ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਮੈਗਲੇਵ ਵਿਸ਼ਵ ਦੀ ਪਹਿਲੀ ਰੇਲ ਹੋਏਗੀ ਜਿਸ ਦੀ ਰਫ਼ਤਾਰ 200 ਕਿਮੀ/ਘੰਟਾ ਹੋਏਗੀ।

ਦੱਸ ਦੇਈਏ ਕਿ ਹੁਣ ਤਕ ਚੀਨ 29 ਹਜ਼ਾਰ ਕਿਮੀ ਲੰਮਾ ਰੇਲ ਨੈਟਵਰਕ ਤਿਆਰ ਕਰ ਚੁੱਕਾ ਹੈ। ਦੇਸ਼ ਭਰ ਵੱਖ-ਵੱਖ ਸ਼ਹਿਰਾਂ ਨੂੰ ਜੋੜਨ ਲਈ ਇਸ ਕੋਲ 22 ਹਜ਼ਾਰ ਕਿਮੀ ਲੰਮਾ ਰੇਲ ਨੈੱਟਵਰਕ ਹੈ ਜੋ ਵਿਸ਼ਵ ਵਿੱਚ ਸਭ ਤੋਂ ਵੱਡਾ ਹੈ।