ਪਾਕਿਸਤਾਨੀ ਕਲਾਕਾਰਾਂ ਦੇ ਵਿਰੋਧ ਮਗਰੋਂ ਸਲਮਾਨ ਖ਼ਾਨ ਦਾ ਆਤਿਫ ਅਸਲਮ ’ਤੇ ਵੱਡਾ ਐਕਸ਼ਨ
ਪਾਕਿਸਤਾਨੀ ਕਲਾਕਾਰਾਂ ਦੇ ਵਿਰੋਧ ਮਗਰੋਂ ਸਲਮਾਨ ਖ਼ਾਨ ਦਾ ਆਤਿਫ ਅਸਲਮ ’ਤੇ ਵੱਡਾ ਐਕਸ਼ਨ

ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ’ਤੇ ਹੋਏ ਹਮਲੇ ਬਾਅਦ ਚੁਫੇਰੇ ਪਾਕਿਸਤਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੱਲ੍ਹ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲਾਈਜ਼ (FWICE) ਨੇ ਐਲਾਨ ਕੀਤਾ ਕਿ ਜੋ ਵੀ ਪਾਕਿਸਤਾਨੀ ਕਲਾਕਾਰ ਨਾਲ ਕੰਮ ਕਰੇਗਾ ਉਸ ’ਤੇ FWICE ਪਾਬੰਧੀ ਲਾ ਦਏਗਾ। ਇਸ ਮਗਰੋਂ ਹੁਣ ਖ਼ਬਰ ਆਈ ਹੈ ਕਿ ਸਲਮਾਨ ਖ਼ਾਨ ਨੇ ਆਪਣੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣ ਰਹੀ ਫਿਲਮ ‘ਨੋਟਬੁਕ’ ਵਿੱਚੋਂ ਆਤਿਫ਼ ਅਸਲਮ ਗੀਤ ਹਟਾ ਦਿੱਤਾ ਹੈ।

ਹਮਲੇ ਬਾਅਦ ਟੀਵੀ ਤੇ ਫਿਲਮੀ ਦੁਨੀਆ ਵਿੱਚ ਵੀ ਪਾਕਿਸਤਾਨੀ ਕਲਾਕਾਰਾਂ ਦੇ ਕੰਮ ਕਰਨ ’ਤੇ ਬੈਨ ਲਾਉਣ ਦੀ ਮੰਗ ਉੱਠੀ ਸੀ। ਸਲਮਾਨ ਨੇ ਕਿਹਾ ਹੈ ਕਿ ਇੱਕ ਜਾਂ ਦੋ ਦਿਨਾਂ ਅੰਦਰ ਗੀਤ ਦੀ ਰੀ-ਰਿਕਾਰਡਿੰਗ ਕਰ ਲਈ ਜਾਏਗੀ। ਰਿਪੋਰਟਾਂ ਮੁਤਾਬਕ ਸਲਮਾਨ ਨੇ ‘ਸਲਮਾਨ ਖ਼ਾਨ ਫਿਲਮਜ਼’ ਨੂੰ ਆਤਿਫ ਦਾ ਗੀਤ ਹਟਾਉਣ ਲਈ ਕਿਹਾ ਹੈ।