ਕੈਲੇਫੋਰਨੀਆ ਦੀ ਸੁਪਰਮਾਰਕੀਟ ‘ਚ ਭੀੜ ਨੇ ਲਾਏ ਪੰਜਾਬੀ ਗਾਣੇ 'ਤੇ ਠੁਮਕੇ, ਵੀਡੀਓ ਵਾਇਰਲ
ਕੈਲੇਫੋਰਨੀਆ ਦੀ ਸੁਪਰਮਾਰਕੀਟ ‘ਚ ਭੀੜ ਨੇ ਲਾਏ ਪੰਜਾਬੀ ਗਾਣੇ ‘ਤੇ ਠੁਮਕੇ, ਵੀਡੀਓ ਵਾਇਰਲ

ਹਾਲ ਹੀ ‘ਚ ਕੁਝ ਲੋਕਾਂ ਦੇ ਗਰੁੱਪ ਨੇ ਕੈਲੇਫੋਰਨੀਆ ਦੇ ਕੋਸਟਕੋ ਆਊਟਲੇਟ ‘ਚ ਅਚਾਨਕ ‘ਲੰਡਨ ਠੁਮਕਦਾ’ ਗਾਣੇ ‘ਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਇਹ ਗਾਣਾ ਬਾਲੀਵੁੱਡ ਦੀ ਕੁਈਨ ਕੰਗਨਾ ਰਨੌਤ ਦੀ ਸੁਪਰਹਿੱਟ ਫ਼ਿਲਮ ‘ਕੁਈਨ’ ਦਾ ਫੇਮਸ ਸੌਂਗ ਹੈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

ਇਸ ਗਰੁੱਪ ਦਾ ਨਾਂਅ ‘ਅਰਾਉਂਡ ਦ ਵਰਲਡ ਇੰਨ 80’ ਹੈ। ਵੀਡੀਓ ਨੂੰ ਇਸ ਗਰੁੱਪ ਦੇ ਯੂਟਿਊਬ ਚੈਨਲ ‘ਤੇ ਸ਼ੇਅਰ ਕੀਤਾ ਗਿਆ ਹੈ ਜਿਸ ਨੂੰ ਹੁਣ ਤਕ ਤਿੰਨ ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਵੀਡੀਓ ਆਮ ਲੋਕਾਂ ਦੇ ਇੱਕ ਗਰੁਪ ਨਾਲ ਸ਼ੁਰੂ ਹੁੰਦੀ ਹੈ ਜੋ ਇੱਕਠੇ ਖਰੀਦਾਰੀ ਕਰਦੇ ਹਨ। ਅਚਾਨਕ ਮਿਊਜ਼ਿਕ ਵੱਜਦਾ ਹੈ ਅਤੇ ਕਰੂ ਬਾਹਰ ਆ ਜਾਂਦਾ ਹੈ। ਸਭ ਇੱਕਠੇ ਹੋ ਜਾਂਦੇ ਹਨ ਅਤੇ ਐਨਰਜੀ ਨਾਲ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਹਨ।

ਗਾਹਕਾਂ ਨੇ ਇਸ ਪਲ ਨੂੰ ਕੈਪਚਰ ਕਰਨ ਲਈ ਆਪਣੇ ਫੋਨ ਕੱਢ ਲਏ ਅਤੇ ਜਦੋਂ ਕੈਮਰੇ ਗਰੁਪ ਵੱਲ ਹੁੰਦੇ ਹਨ ਤਾਂ ਤੁਸੀਂ ਉਨ੍ਹਾਂ ਦੇ ਚਿਹਰੇ ਦੀ ਮੁਸਕੁਰਾਹਟ ਦੇਖ ਸਕਦੇ ਹੋ। ਵੀਡੀਓ ਦੇ ਆਖਰ ‘ਚ ਗਰੁੱਪ ਗਾਹਕਾਂ ਨੂੰ ਵੀ ਨੱਚਣ ਲਈ ਆਪਣੇ ਵੱਲ ਖਿੱਚ ਲੈਂਦਾ ਹੈ।